ਪੰਨਾ:ਗੀਤਾਂਜਲੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੭ਵੀਂ ਕੂੰਜ

ਅਤਿਅੰਤ ਨਿਰਾਸ ਹੋ ਕੇ ਮੈਂ ਜਾਂਦਾ ਹਾਂ, ਉਸਨੂੰ ਆਪਣੇ ਘਰ ਦੀਆਂ ਸਾਰੀਆਂ ਗੁਠਾਂ ਵਿਚ ਢੂੰਡਦਾ ਹਾਂ, ਪਰ ਉਹ ਮੈਨੂੰ ਨਹੀਂ ਲਭਾ।

ਮੇਰਾ ਘਰ ਛੋਟਾ ਹੈ, ਅਤੇ ਜੋ ਕੁਝ ਘਰ ਵਿਚੋਂ ਇਕ ਵਾਰ ਚਲਿਆ ਜਾਂਦਾ ਹੈ, ਉਹੋ ਕੁਝ ਮੁੜ ਕੇ ਉਸ ਘਰ ਵਿਚੋਂ ਨਹੀਂ ਲਭਦਾ।

ਪਰ ਹੇ ਪ੍ਰਭੂ, ਮੇਰੇ ਘਰ ਦਾ ਆਦਿ ਅੰਤ ਨਹੀਂ ਹੈ ਅਤੇ ਉਸਨੂੰ ਢੂੰਡਦਾ ਢੂੰਡਦਾ ਮੈਂ ਤੇਰੇ ਦਰਵਾਜ਼ੇ ਅਗੇ ਆ ਖੜੋਤਾ ਹਾਂ।

ਮੈਂ ਤੇਰੇ ਸੰਧਿਆ ਦੇ ਅਕਾਸ਼ ਦੇ ਸੁਨਹਿਰੀ ਚੰਦੋਏ ਹੇਠ ਖੜੋਤਾ ਹਾਂ ਅਤੇ ਆਪਣੇ ਭੁੱਖੇ ਨੈਣਾਂ ਨਾਲ ਤੇਰੇ ਕਮਲ ਵਰਗੇ ਮੂੰਹ ਨੂੰ ਵੇਖਦਾ ਹਾਂ। ਮੈਂ ਅਟਲਤਾ ਦੇ ਕੰਢੇ ਤੱਕ ਆ ਗਿਆ ਹਾਂ, ਜਿਥੋਂ ਕੋਈ ਚੀਜ਼ ਗੁੰਮ ਨਹੀਂ ਹੋ ਸਕਦੀ, ਜਿਥੋਂ ਕੋਈ ਆਸ਼ਾ, ਕੋਈ ਅਨੰਦ ਜਾਂ ਹੰਝੂਆਂ ਭਰੀਆਂ ਅੱਖਾਂ ਨਾਲ ਵੇਖੇ ਹੋਏ ਕਿਸੇ ਚੇਹਰੇ ਦਾ ਨਜ਼ਾਰਾ, ਮਿਟਦਾ ਨਹੀਂ ਤੇ ਨ ਮਧਮ ਹੋ ਸਕਦਾ ਹੈ-ਸਮੇਂ ਨਾਲ।

ਓ, ਮੇਰੇ ਸੁੰਞੇ ਜੀਵਨ ਨੂੰ ਉਸ ਅਨੰਤ ਸਾਗਰ ਵਿਚ ਚੁੱਬਾ ਦੇਹ ਅਤੇ ਪੂਰਨਤਾ ਦੀ ਵਞੀ ਹਾਥ ਨ ਆਉਣ ਵਾਲੀ ਡੂੰਘਾਈ ਵਿਚ ਡੋਬ ਦੇ। ਮੈਨੂੰ ਇਕ ਵਾਰ ਸਾਰੀ ਦੁਨੀਆਂ ਵਿਚ ਗੁਵਾਚੀ ਕੋਮਲ ਛੋਹ ਨੂੰ ਅਨੁਭਵ ਕਰਨ ਦੇ।

੧੧੦