ਪੰਨਾ:ਗੀਤਾਂਜਲੀ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਪਹੀਆਂ ਦੇ ਨਿਸ਼ਾਨ ਲਹਿਰਾਂ ਵਿਚ ਦਿਸਦੇ,
ਬਰਫ਼ਾਂ ਵਿਚ ਦਿਸਦੇ, ਆਕਾਸ਼ੀਂ ਚਮਕਣ।
ਸਭ ਦੂਰੀਆਂ ਤੁਰ ਕੇ, ਮੇਰੇ ਨੇੜੇ ਆਉਣ
ਅੱਖ ਪੁਤਲੀਆਂ ਅੰਦਰ ਆਕਾਸ਼ ਵੀ ਘੁੰਮੇ।
ਬੀਤ ਕਿਰਨਾਂ ਤੇ ਚਾਨਣ, ਸਦੀਆਂ ਤੋਂ ਤੁਰ ਕੇ, ਮੇਰਾ ਮੂੰਹ ਚਮਕਾਵਣ।
ਸ਼ਾਮੀ, ਪ੍ਰਛਾਵੇਂ ਦੁਨੀਆਂ ਦੇ ਮਿਲ ਕੇ;
ਮੇਰੇ ਓਢਣ ਦੇ ਲਈ ਇਕ ਰਾਤ ਬਣਾਉਣ।
ਰਬ ਦੂਰ ਜਾਣ ਕੇ, ਬ੍ਰਿਹੋਂ ਨੂੰ ਗਾਂਦਾ ਸਾਂ
ਹੁਣ ਨਾਲ ਸਮਝ ਕੇ, ਮਿਲਾਪ ਦੀ ਬੰਸੀ
ਬਲਾਂ ਤੇ ਰਖ ਕੇ ਦਿਨ ਰਾਤ ਵਜਾਵਾਂ ਮੈਂ।
ਬੂਹੇ ਖੜਕਾਂਦਾ ਜਾਹ, ਕੁੰਡੇ ਖੜਕਾਂਦਾ ਜਾਹ
ਡੰਡੀਆਂ ਬਦਲਾਂਦਾ ਜਾਹ, ਮੋੜਾਂ ਤੋਂ ਰੁਕ ਰੁਕ ਪੁਛ
ਪਹੁੰਚੇਂਗਾ ਮੰਜ਼ਲ ਤੇ ਠੋਕਰ ਤੇ ਠੇਡੇ ਖਾ ਕੇ
ਅੱਖਾਂ ਨੇ ਦੂਰ ਵੇਖਿਆ,
ਕਦੀ ਕਦੀ ਤੇ ਕਿਤੇ ਕਿਤੇ
ਹਿਰਦੇ ਨੇ ਨੇੜੇ ਤੱਕਿਆ, ਰੂਪਾਂ ਤੇ ਰੰਗਾਂ ਵਿਚ
ਹੁਣ ਮੀਟ ਲਈਆਂ ਮੈਂ ਅੱਖਾਂ-- ਤੂੰ ਕਿਥੇ ਹੈਂ?

੧੫