ਪੰਨਾ:ਗੀਤਾਂਜਲੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਜੋੜੀਆਂ ਕੰਮ ਵਿਚ ਹਸ ਸਕਦੀਆਂ ਹਨ
ਮੈਂ ਇਕਲਾ ਕਿਵੇਂ ਹੱਸਾਂ? ਕੌਣ ਵਿਅੰਗ ਕਰੇ?
ਕੇਹੜਾ ਤਾਲੀਆਂ ਮਾਰੇ? ਕੌਣ ਖਿੜ ਖਿੜ ਹਸੇ ਮੁਸਕਾਵੇ?
ਫੁਲਾਂ ਲਈ ਹਵਾ ਬਣਾਈ ਤਾਰਿਆਂ ਲਈ ਰਾਤ ਲਿਆਵੇਂ
ਮੇਰੇ ਲਈ ਵੀ ਇਕਲਾਪਨ ਆਂਦਾ ਈ
ਜੇ ਤੂੰ ਵੀ ਨਾ ਆਇਆ
ਅੰਧੇਰੇ ਦੀਆਂ ਘੜੀਆਂ ਬਾਰਸ਼ ਦੇ ਘੰਟੇ
ਲੰਮੇ ਵਧ ਜਾਣਗੇ ਮੈਂ ਤੱਕਿਆ ‘ਘੜੀਆਂ ਦੇ ਸਿਰ'
ਅਕਾਸ਼ ਨਾਲ ਜਾ ਲਗਦੇ ਤੇ ‘ਪੈਰ’ ਉਨਾਂ ਦੇ
ਪਤਾਲੀਂ ਪਹੁੰਚਣ
ਪਤਾਲ ਪੁਰੀ ਦੇ ਵਾਸੀ ਸੱਪ, ਡੰਗਾਂ ਨੂੰ ਮਾਰਨ
ਘੜੀਆਂ ਨੂੰ ਜ਼ਹਿਰ ਚੜ੍ਹੇ, ਅਕਾਸ਼ਾਂ ਤਕ ਜ਼ਹਿਰ ਫੈਲਦਾ
ਡੰਗਾਂ ਦੀ ਬਾਰਸ਼ ਹੁੰਦੀ ਜ਼ਹਿਰ ਹੈ ਮੈਨੂੰ ਚੜ੍ਹਦੀ
ਜਿਓਂ ਠੰਡ ਪੈਰਾਂ ਦੇ ਵਲੋਂ ਹੈ ਸਿਰ ਨੂੰ ਚੜ੍ਹਦੀ।
ਮੈਂ ਟੱਕ ਲਾਈ ਬੈਠਾ ਹਾਂ ਧੁੰਦਾਂ ਤੇ
ਸਭੇ ਆਸਾਂ ਧੁੰਦਾਂ ਚੋਂ ਢੱਕੀਆਂ ਔਂਦੀਆਂ ਹਨ।
ਹਵਾ ਅਖਾਂ ਚੁਰਾ ਚੁਰਾ ਕੇ
ਕਦੀ ਇਧਰੋਂ ਲੰਘੇ ਕਦੀ ਔਧਰੋਂ ਆਵੇ
ਉਸ ਦੇ ਇਸ਼ਾਰੇ ਮੇਰੇ ਕਪੜੇ ਉਡਾਵਣ
ਮੇਰੇ ਗੀਤ ਫੈਲਾਵਣ।

੨੨