ਪੰਨਾ:ਗੀਤਾਂਜਲੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

੭ਵੀਂ ਕੂੰਜ

ਮੇਰੇ ਮਨ ਦੀ ਤਾਕਤ
ਮੇਰੇ ਤਨ ਦੀ ਤਾਕਤ
ਇੰਦਿਆਂ ਦੀ ਤਾਕਤ

ਮੁਕਣ ਤੇ ਆਈ
ਟੁਟਣ ਤੇ ਆਈ
ਸੁਕਣ ਤੇ ਆਈ

ਰਸਤੇ ਸਭ ਧੁੰਦਲੇ ਹੋਏ
ਵੇਖਣ ਤੇ ਸੁਣਨ ਦੇ
ਚਖਣ ਤੇ ਮਾਣਨ ਦੇ
ਜੀਵਨ ਰਾਹ ਦੇ ਦੋਹੀਂ ਪਾਸੀਂ
ਦੋ ਚੀਜ਼ਾਂ ਦਿਸਣ;
ਕਬਰਾਂ ਤੇ ਚਿਖਾਵਾਂ;
ਮੇਰੇ ਅਰਾਮ ਲਈ
ਮੇਰੇ ਲੁਕਣ ਲਈ
ਇਕਾਂਤਾਂ ਵਿਚ ਵਸਣ ਲਈ।

ਮੇਰਾ ਅੰਤ ਅੰਤ ਵੀ ਨਾਂਹ
ਮੇਰਾ ਮੁਕਣ ਮੁਕਣ ਵੀ ਨਾਂਹ
ਮੇਰਾ ਸੁਕਣ ਸੁਕਣ ਵੀ ਨਾਂਹ

ਜਦ ਤੇਰੀ ਇਛਾ
ਮੈਨੂੰ ਹੋਰ ਚਲਾਵਣ ਦੀ
ਮੈਨੂੰ ਹੋਰ ਉਡਾਵਣ ਦੀ

੪੩