ਪੰਨਾ:ਗੀਤਾਂਜਲੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੈਨੂੰ ਹੋਰ ਫੈਲਾਵਣ ਦੀ
ਪੁਰਾਣੇ ਸ਼ਬਦਾਂ ਦੀਆਂ ਵੀਣਾ

ਅਨੇਕਾਂ ਟੋਲੇ ਮਸਤ ਬਣਾ
ਟੂਟੀਆਂ ਤੇ ਭੁਲ ਗਈਆਂ ਨੇ
ਸਾਗਰ ਦੀਆਂ ਲਹਿਰਾਂ ਵਾਂਗ
ਨਵੇਂ ਸ਼ਬਦਾਂ ਦੀਆਂ ਵੀਣਾ
ਨਵੇਂ ਠਾਠਾਂ ਦੀਆਂ ਵੀਣਾ
ਨਵੀਆਂ ਮੀਂਡਾਂ ਦੀਆਂ ਵੀਣਾ
ਵੀਣਾ ਦਾ ਹੜ ਵਗ ਰਿਹਾ
ਵੀਣਾ ਨੇ ਮਕਣਾ ਕੀ?

ਪਗਡੰਡੀਆਂ ਪਈਆਂ ਤੇ ਮਿਟੀਆਂ
ਨਦੀਆਂ ਦੇ ਵਹਿਣ ਮੁੜੇ
ਪਿੰਡਾਂ ਦੇ ਥੇਹ ਬਣੇ
ਥੇਹਾਂ ਤੇ ਸ਼ਹਿਰ ਵੱਸੇ

ਉਸਰੇ ਢਾਹੇ ਤੇ ਢਾਹੇ ਉਸਾਰੇ
ਜੀਵਨ ਦੀ ਧਾਰਾ ਜੁਗਾਂ ਤੋਂ ਵਗਦੀ
ਨਿਤ ਰਾਹ ਬਦਲਾਵੇ
ਤੇ ਭੇਸ ਵਟਾਵੇ।

੪੪