ਪੰਨਾ:ਗੀਤਾਂਜਲੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੧ਵੀਂ ਕੂੰਜ

ਐ ਪ੍ਰੀਤਮ, ਤੂੰ ਆਪਣੇ ਆਪ ਨੂੰ ਪ੍ਰਛਾਵਿਆਂ ਵਿਚ ਢਕ ਕੇ ਸਭ ਦੇ ਪਛੋਕੜ ਖੜਾ ਏਂ, ਲੋਕ ਤੇਰੀ ਕਖ ਪ੍ਰਵਾਹ ਨਹੀਂ ਕਰਦੇ, ਘੱਟੇ ਨਾਲ ਭਰੀ ਸੜਕ ਵਿਚ ਤੈਨੂੰ ਦਬ ਕੇ ਲਾਗ ਦੀ ਅਗੇ ਲੰਘ ਜਾਂਦੇ ਹਨ।ਮੈਂ ਪੂਜਾ ਦੀ ਸਮਗਰੀ ਸਜਾ ਕੇ ਘੰਟਿਆਂ ਬੱਧੀ ਤੇਰਾ ਰਾਹ ਤਕਦੀ ਹਾਂ, ਪਾਂਧੀ ਆਉਂਦੇ ਹਨ ਤੇ ਮੇਰੇ ਫੁਲਾਂ ਨੂੰ ਇਕ ਇਕ ਕਰ ਕੇ ਲੈ ਜਾਂਦੇ ਹਨ। ਮੇਰੀ ਕਰੀ ਖਾਲੀ ਲਗ ਭਗ ਖਾਲੀ ਹੋ ਗਈ ਹੈ।

ਸਵੇਰ ਲੰਘ ਗਈ ਹੈ ਤੇ ਪਿਛੇ ਪਿਛੇ ਦੁਪਹਿਰ ਵੀ ਚਲੀ ਗਈ, ਸ਼ਾਮ ਦੇ ਅੰਧੇਰੇ ਵਿਚ ਮੇਰੇ ਨੈਣਾਂ ਵਿਚ ਨੀਂਦਰ ਆ ਰਹੀ ਹੈ। ਆਪੋ ਆਪਣੇ ਘਰਾਂ ਨੂੰ ਜਾਣ ਵਾਲੇ ਮੇਰੇ ਵਲ ਵੇਖਦੇ ਅਤੇ ਮੁਸਲ਼ਾਂਦੇ ਹਨ। ਮੈਂ ਭਿਖਾਰਨ ਲੜਕੀ ਵਾਂਗ ਆਪਣੇ ਮੁੰਹ ਤੇ ਪੱਲਾ ਲੈ ਲੈਂਦੀ ਹਾਂ, ਜਦੋਂ ਉਹ ਮੈਨੂੰ ਪੁਛਦੇ ਹਨ ਜੋ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਊਂਧੀ ਪਾ ਲੈਂਦੀ ਹਾਂ ਅਤੇ ਉਤਰ ਤੱਕ ਨਹੀਂ ਦੇ ਸਕਦੀ।

ਹਾਇ, ਮੈਂ ਉਨਾਂ ਨੂੰ ਉਡੀਕਦੀ ਹਾਂ, ਉਨਾਂ ਨੇ ਆਉਣ ਦਾ ਇਕਰਾਰ ਕੀਤਾ ਹੈ। ਸ਼ਰਮ ਦੀ ਮਾਰੀ ਮੈਂ ਕਿਵੇਂ ਕਹਾਂ ਜੋ ਇਹ ਗਰੀਬੀ ਹੀ ਮੈਂ ਭੇਟਾ ਦੇਣ ਲਈ ਰੱਖੀ ਹੈ।

ਮੈਂ ਹੰਕਾਰ ਨੂੰ ਆਪਣੇ ਹਿਰਦੇ ਵਿਚ ਲੁਕਾ ਕੇ ਰਖਿਆ ਹੈ, ਮੈਂ ਘਾਹ ਤੇ ਬੈਠੀ ਆਸ਼ਾ ਭਰੇ ਨੈਣਾਂ ਨਾਲ ਅਕਾਸ਼ ਵਲ ਵੇਖਦੀ ਹਾਂ ਤੇ ਤੇਰੇ ਅਚਾਨਕ ਆਗਮਨ ਦੇ ਸ਼ਾਨਦਾਰ ਸੁਪਨੇ ਨੂੰ ਵੇਖਦੀ ਹਾਂ, ਸੁਪਨੇ ਵਿਚ ਸਾਰੇ ਦੀਪਕ ਜਗ ਰਹੇ ਹਨ, ਤੇਰੇ ਰਥ ਤੇ ਸੁਨਹਿਰੀ ਝੰਡੇ ਝੂਲ ਰਹੇ ਹਨ, ਲੋਕ ਰਾਹ ਵਿਚ ਇਹ ਵੇਖ ਕੇ ਹੈਰਾਨ ਤੇ ਚੁਪ ਹੋ ਜਾਂਦੇ ਹਨ ਜੋ ਤੂੰ ਇਸ ਲੀਰਾਂ ਵਾਲੀ ਭਿਖਾਰਨ ਲੜਕੀ ਨੂੰ ਘੱਟੇ ਵਿਚੋਂ ਉਠਾਉਣ ਲਈ ਆਪਣੇ ਰਥ ਤੋਂ

੪੯