ਪੰਨਾ:ਗੀਤਾਂਜਲੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੇਰੀ ਹਰ ਅਵਾਜ਼ ਰਾਗ ਬਣ ਗੂੰਜ ਉਠੀ
ਮੇਰੀ ਹਰ ਹਰਕਤ ਘੁੰਗਰੂ ਬੰਨ ਨੱਚ ਉਠੀ
ਕੀ ਉਹ ਸਮਾਂ ਅਜੇ ਨਹੀਂ ਆਇਆ?
ਕੀ ਕੋਈ ਕੰਮ ਅਜੇ ਵੀ ਬਾਕੀ ਹੈ?
ਅੰਧੇਰੇ ਦਾ ਬਦਲ ਫੈਲ ਰਿਹਾ
ਕੰਢਿਆਂ ਤੇ ਸਾਗਰ ਤੇ ਅਰਸ਼ਾਂ ਤੇ
ਪੰਛੀ ਵਾਹੋ ਦਾਹੀ ਜਾ ਰਹੇ ਹਨ ਆਲ੍ਹਣਿਆਂ

ਕੋਈ ਨ ਜਾਣੇ
ਸੰਗਲ ਮੇਰੇ ਕਦ ਟੁਟਣਗੇ-ਖੜਕਣ ਵਾਲੇ
ਕੋਈ ਨ ਜਾਣੇ
ਕਿਸ਼ਤੀ ਮੇਰੀ ਕਦ ਡੁੱਬੇਗੀ,
ਅੰਧੇਰੇ ਤੇ ਸਾਗਰ ਦੀ ਕਾਲੀ ਬੁਕਲ ਵਿਚ
ਉਸ ਛੇਕੜਲੀ ਕਿਰਨ ਵਾਂਗ
ਜੋ ਅੰਧੇਰੇ ਵਿਚ ਗੁੰਮ ਹੋ ਕੇ
ਪ੍ਰਭਾਤ ਦੀ ਲਾਲੀ ਵਿਚ
ਮਿਲਨਾ ਲੋਚੇ।

੫੨