ਪੰਨਾ:ਗੁਰਚਰਨਾ ਗਾਡ੍ਹਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੁੱਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ।” ਗੁਰਚਰਨੇ ਨੇ ਹੱਥ ਉਪਰ ਚੁੱਕੇ ਸਨ ਜਿਵੇਂ ਪ੍ਰਾਰਥਨਾ ਕਰ ਰਿਹਾ ਹੋਵੇ। ‘ਅਪਸਰਾ! ਉਸ ਘਟਨਾ ਦੀ ਹਵਾ ਵੀ ਅੱਜ ਤਕ ਮੇਰੇ ਤੋਂ ਕਦੇ ਬਾਹਰ ਨਹੀਂ ਨਿਕਲੀ। ਨਿਕਲਦੀ ਵੀ ਕਿਵੇਂ, ਮੈਨੂੰ ਤਾਂ ਇੰਝ ਲੱਗਿਆ ਸੀ ਜਿਵੇਂ ਮੈਂ ਅਪਣੀ ਹੀ ਧੀ ਦਾ ਸੰਭਾਲਾ ਕੀਤਾ ਹੋਵੇ।” “ਕਮਾਲ ਐ ਬਾਈ ਸਿਆਂ!' ਗਰੇਵਾਲ ਸਾਹਿਬ ਸਿਰ ਸੱਜੇ- ਖੱਬੇ ਹਿਲਾ ਰਹੇ ਸਨ। ਕਾਹਦੀ ਕਮਾਲ ਅਪਸਰਾ? ਪਤਾ ਕੀ ਇਨਾਮ ਦਿੱਤਾ ਜ਼ੈਲਦਾਰਾਂ ਦੇ ਕਾਕਿਆਂ ਇਸ ਭਲਿਆਈ ਦਾ?’’ ‘?’’ ਅਸੀਂ ਸੁਆਲ ਬਣ ਗਏ ਸਾਂ। ਮੇਰੀ ਧੀ ਦੀ ਇੱਜ਼ਤ ਰੋਲਤੀ ਜ਼ੈਲਦਾਰਾਂ। ਸੰਘਣੇ ਕਮਾਦਾਂ 'ਚ ਘਿਰੀ ਜ਼ੈਲਦਾਰਾਂ ਦੀ ਬੰਬੀ ਅੱਜ ਵੀ ਗਵਾਹ ਹੈ ਮੇਰੀ ਧੀ ਦੀਆਂ ਸਿਸਕੀਆਂ ਦੀ। ਕੁੜੀ ਨੇ ਖੂਹ 'ਚ ਛਾਲ ਮਾਰ ਕੇ ਆਤਮ ਨੇ ਹੱਤਿਆ ਕਰ ਲਈ। ਮੇਰੀ ਇੱਜ਼ਤ ਤਾਰ-ਤਾਰ ਕਰਤੀ ਇਨ੍ਹਾਂ...।’’ ਗੁਰਚਰਨੇ ਨੇ ਅੱਖਾਂ ਵਿਚ ਸਿੰਮ ਆਏ ਪਾਣੀ ਨੂੰ ਪਰਨੇ ਦੇ ਲੜ ਨਾਲ ਪੂੰਝ ਲਿਆ ਸੀ। ਸਾਡੇ ਵਿਚਕਾਰ ਕਿੰਨਾ ਹੀ ਚਿਰ ਚੁੱਪ ਤਣੀ ਰਹੀ। ਮੈਂ ਤੇ ਗਰੇਵਾਲ ਸਾਹਿਬ ਅੱਖਾਂ ਭਰ ਆਏ ਸਾਂ। ‘‘ਅਪਸਰੋ! ਗੰਦੀ ਨਾਲੀ ਦੇ ਦੋ ਕੀੜਿਆਂ ਦੀਆਂ ਘੁੰਡੀਆਂ ਵੱਢੀਆਂ ਮੈਂ। ਥੋਨੂੰ ਪਤਾ ਜੇਲ੍ਹ 'ਚ ਕਤਲ ਹੋ ਜੇ, ਕਿਸੇ ਗਵਾਹੀ ਦੀ ਲੋੜ ਨੀਂ ਹੁੰਦੀ... ਮੈਂ ਫਾਹੇ ਲੱਗੇ ਪੱਕਾ। ਫਾਹੇ ਲੱਗੇ... ਪਰ ਰਾਈ ਭਰ ਅਫਸੋਸ ਨ੍ਹੀਂ ਮੈਨੂੰ। ਗੰਦੀ ਨਾਲੀ ਦੇ ਕੀੜੇ ਮਾਰ-ਮਾਰ ਕੇ ਈ ਖਤਮ ਕੀਤੇ ਜਾ ਸਕਦੇ ਆ ਅਪਸਰਾ। ‘‘ਗੰਦੀ ਨਾਲੀ ਦੇ ਕੀੜੇ ਮਾਰ-ਮਾਰ ਕੇ ਖਤਮ ਨ੍ਹੀਂ ਹੋਣੇ। ਇਹ ਤਾਂ ਸਿਸਟਮ ਹੀ ਬਦਲਣਾ ਪਊ। ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਮੁਹਿੰਮ ਨਾਲ ਕੋਈ ਵੀ ਲਹਿਰ ਨੀ ਉਸਰਦੀ ਹੁੰਦੀ। ਸਿਸਟਮ ਬਦਲਣ ਲਈ ਤਾਂ ਲਹਿਰ ਬਣਾਉਣੀ ਪਊ... ਸਿਸਟਮ ਬਦਲੂ ਤਾਂ ਹੀ ਤੇਰੇ-ਮੇਰੇ ਨਾਲ ਹੋਣ ਵਾਲੀਆਂ ਵਧੀਕੀਆਂ ਖਤਮ ਹੋਣਗੀਆਂ।” ਮੇਰਾ ਜੀਅ ਕਰਦਾ ਸੀ ਗੁਰਚਰਨੇ ਨੂੰ ਆਖਾਂ ਪਰ ਕਹਿ ਨਹੀਂ ਸੀ ਸਕਿਆ। ਅਹੁ ਸਾਹਮਣੀ ਇਮਾਰਤ ਵੇਖਦੇ ਓ ਨਾ...?” ਗੁਰਚਰਨੇ ਨੇ ਬੈਰਕਾਂ ਦੇ ਸਾਹਮਣੇ ਬਣੀ ਉਚੀ ਸਾਰੀ ਬਿਲਡਿੰਗ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਸੀ। ‘‘ਹਾਂ!’’ ਅਸੀਂ ਇਕੱਠੇ ਹੀ ਬੋਲ ਪਏ ਸਾਂ। ‘‘ਫਾਂਸੀ ਵਾਲੀ ਕੋਠੜੀ ਐ ਏਹ! ਇਥੇ ਫਾਹੇ ਲਾਉਣਗੇ ਮੈਨੂੰ।” ਗੁਰਚਰਨੇ ਨੇ ਬੜੀ ਸਹਿਜਤਾ ਨਾਲ ਕਿਹਾ ਸੀ। ‘‘ਥੋਨੂੰ ਹੋਰ ਦੱਸਾਂ... ਮੇਰਾ ਬਾਪੂ ਵੀ ਇਥੇ ਹੀ ਫਾਹੇ ਲੱਗ ਸੀ। ਸੱਤਾਂ ਸਾਲਾਂ ਦਾ ਸੀ ਉਦੋਂ ਮੈਂ। ਬਾਪੂ ਪਤਾ ਕਿਉਂ ਫਾਹੇ ਲੱਗਾ ਸੀ?” 2⁹⁹ ‘‘ਬਾਪੂ ਨੇ ਪਿੰਡ ਦੇ ਗਰੀਬ ਬਾਜ਼ੀਗਰ ਲੱਭੇ ਦੀ ਧੀ ਨੂੰ ਜ਼ੋਰ- ਜਬਰਦਸਤੀ ਉਧਾਲਣ ਵਾਲੇ ਜੱਗਰ ਬਦਮਾਸ਼ ਨੂੰ ਅਪਣੀ ਬਰਛੀ ਨਾਲ ਦਿਨ-ਦਿਹਾੜੇ ਕੋਹ-ਕੋਹ ਕੇ ਗੱਡੀ ਚੜ੍ਹਾ ਦਿੱਤਾ ਸੀ। ਐ ਪਿੰਡ ਦੀ ਸੱਥ ਦੇ ਵਿਚਾਲੇ। ਪੂਰੇ ਪੰਜਾਹ ਸਾਲਾਂ ਬਾਅਦ ਉਸੇ ਥਾਂ ਬਾਪੂ ਬਰੋਬਰ ਜਾ ਖੜੂੰ ਹਿੱਕ ਡਾਹ ਕੇ। ਪੂਰੇ ਮਾਣ ਨਾਲ। ਸਿਰ ਉਚਾ ਕਰ ਕੇ।” ਗੁਰਚਰਨੇ ਦੀਆਂ ਅੱਖਾਂ ਵਿਚ ਅਜੀਬ ਤਰ੍ਹਾਂ ਦੀ ਸੰਤੁਸ਼ਟੀ ਸੀ। 1 ‘ਅਪਸਰੋ! ਬਾਜੇ-ਬਾਜੇ ਬੰਦੇ ਵੈਰੀ ਦੀ ਲੱਤ ਹੇਠੋਂ ਦੀ ਲੰਘ ਜਾਂਦੇ ਆ। ਡਰ ਕੇ ਦੁਸ਼ਮਣਾਂ ਦੀ ਅੱਖ ਦਾ ਸੁਰਮਾ ਬਣ ਜਾਂਦੇ। ਮਰਦ ਉਹ ਹੁੰਦਾ ਜਿਹੜਾ ਵੈਰੀਆਂ ਦੀ ਅੱਖ ਵਿਚ ਰੋੜ ਵਾਂਗੂੰ ਰੜਕੇ। ਜੀਹਨੇ ਆਵਦੇ ਨਾਲ ਹੋਏ ਧੱਕੇ ਖਿਲਾਫ਼ ਵੀ ਆਵਾਜ਼ ਨੀ ਉਠਾਈ, ਉਹ ਕਾਹਦਾ ਬੰਦੈ...?” ਗੁਰਚਰਨਾ ਲੰਬਾ ਸਾਹ ਲੈ ਕੇ ਮੇਰੇ ਵੱਲ ਝਾਕਿਆ ਸੀ। ‘‘ਅਪਸਰਾ! ਕੀ ਨਾਂ ਤੇਰਾ...? ਜਦੋਂ ਕੋਈ ਨਵਾਂ ਹਵਾਲਾਤੀਆ ਜੇਲ੍ਹ ਵਿਚ ਆਉਂਦਾ ਐ ਨਾ... ਉਹਦਾ ਅੱਗਾ-ਪਿੱਛਾ, ਨਾਨਕੇ-ਦਾਦਕੇ, ਗੱਲ ਕੀ ਸਾਰੀ ਜਾਣਕਾਰੀ ਨਾਲ ਦੀ ਨਾਲ ਜੇਲ੍ਹ ਵਿਚ ਪਹਿਲਾਂ ਪਹੁੰਚ ਜਾਂਦੀ ਐ। ਹੁਣ ਦੇਖ... ਤੇਰੇ ਨਾਲ ਧੱਕਾ ਹੋਇਆ। ਸ਼ਰੇਆਮ ਧੱਕਾ। ਕੀ ਕੀਤਾ ਤੂੰ...?’’ ਗੁਰਚਰਨਾ ਹੁਣ ਸਿੱਧਾ ਮੇਰੀਆਂ ਅੱਖਾਂ ਵਿਚ ਝਾਕਿਆ ਸੀ। ਕੀ ਬੋਲਦਾ ਮੈਂ। ਮੈਂ ਤਾਂ ਰੱਬ ਅੱਗੇ ਅਰਦਾਸਾਂ ਹੀ ਕਰਦਾ ਸਾਂ ਕਿ ਮੈਨੂੰ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਵਿਚ ਫਸਾਉਣ ਵਾਲੇ ਪੁਲਸੀਏ ਅਤੇ ਹੋਰ ਬੰਦੇ, ਕਦੇ ਨਾ ਕਦੇ ਕਾਨੂੰਨ ਦੇ ਅੜਿੱਕੇ ਚੜ੍ਹ ਜਾਣ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪਟਿਆਲੇ ਵੱਲੀਂ ਦੇ ਕਈ ਉਚ ਪੁਲਿਸ ਅਧਿਕਾਰੀ ‘ਸੈਕਸ ਸਕੈਂਡਲ' ਦੇ ਨਾਂ ਹੇਠ ਬੇਗੁਨਾਹਾਂ ਤੋਂ ਪੈਸੇ ਬਟੋਰਦੇ ਸੀ.ਬੀ.ਆਈ ਦੇ ਅੜਿੱਕੇ ਚੜ੍ਹ ਗਏ ਸਨ। ‘ਬਾਈ! ਉਤਲਾ ਸਭ ਵੇਖਦਾ... ਮੇਰੀਆਂ ਤਾਂ ਉਸੇ 'ਤੇ ਈ ਡੋਰੀਆਂ... ਵੇਖਿਓ ਕਦੇ ਨਾ ਕਦੇ ਆ ਜਾਣਗੇ ਅੜਿੱਕੇ ਮੇਰੇ ਸਾ...। ਸਾਰਾ ਕੁਝ ਠੀਕ ਹੋਜੂ...।” ਮੇਰੀ ਆਵਾਜ਼ ਬਹੁਤ ਮੱਧਮ ਅਤੇ ਲੈਅਹੀਣ ਸੀ। I “ਇੰਝ ਕਿਵੇਂ ਠੀਕ ਆਜੂ ਅਰਦਾਸਾਂ ਕਰਿਆਂ। ਹੱਥ 'ਤੇ F ਹੱਥ ਧਰਿਆਂ... ਠੀਕ ਆਜੂ? ਠੀਕ ਸੋਚਦਾ ਤੂੰ...?" ਗੁਰਚਰਨੇ ਦੇ ਸੁਆਲ ਦਾ ਕੀ ਜੁਆਬ ਦਿੰਦਾ ਮੈਂ? 6

ਹੁਣ ਜਨਵਰੀ-ਅਪ੍ਰੈਲ 2013