ਪੰਨਾ:ਗੁਰਚਰਨਾ ਗਾਡ੍ਹਰ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾ ਨਾ ਸੀ... ਐਹੋ ਜਾ ਨਈਂ ਸੀ ਗੁਰਚਰਨਾ।” ਗੁਰਚਰਨਾ ਜਿਵੇਂ ਕਿਤੇ ਦੂਰ ਜਾ ਪਹੁੰਚਿਆ ਸੀ। ਗਰੇਵਾਲ ਸਾਹਿਬ ਨੇ ਉਸ ਦਾ ਹੱਥ ਅਪਣੇ ਹੱਥਾਂ ਵਿਚ ਲੈ ਕੇ ਪਲੋਸਣਾ ਸ਼ੁਰੂ ਕਰ ਦਿੱਤਾ ਸੀ। 9 ‘‘ਗੁਰਚਰਨਾ ਤਾਂ ਰੱਬ ਤੋਂ ਭੈਅ ਖਾਣ ਵਾਲਾ ਬੰਦਾ ਸੀ... ਸੋਚਦਾ ਸੀ, ਏਸ ਧਰਤੀ 'ਤੇ ਆਏ ਓ ਤਾਂ ਸ਼ੋਭਾ ਖੱਟੋ। ਭਲਾ ਕਰੋ ਜੇ ਕਰ ਸਕਦੇ ਹੋ ਤਾਂ, ਤੇ ਅਫਸਰਾ ਗੁਰਚਰਨੇ ਨੇ ਸਾਰੀ ਉਮਰ ਭਲਾ ਈ ਕੀਤਾ। ਸੁਫਨੇ 'ਚ ਵੀ ਕਿਸੇ ਦਾ ਮਾੜਾ ਨੀ ਕੀਤਾ ਹੋਣੀਂ। ਕਿਸੇ ਦਾ ਅੰਗ ਪੈਰ ਉਤਰ ਗਿਆ... ਆ ਵੇਖੀਂ ਗੁਰਚਰਨ ਸਿਆਂ। ਕਿਸੇ ਪਸ਼ੂ ਦੇ ਜੋਰ ਨੀ ਪੈਂਦੀ... ਸੱਦ ਲਿਆਓ ਬਈ ਗੁਰਚਰਨੇ ਨੂੰ। ਕਿਸੇ ਦੀ ਝੋਟੀ ਅਹੁਲੀ ਗਈ, ਗੁਰਚਰਨਾ ਆਵਦੇ ਕੋਲੋਂ ਕੁਚਲੇ ਭੁੰਨ- ਭੁੰਨ ਕੇ ਤਿਆਰ ਕੀਤੀ ਦੇਸੀ ਦੁਆਈ ਦਿੰਦਾ ਮੁਫ਼ਤੋ-ਮੁਫ਼ਤੀ। ਸੌਂਫ਼ ਅਜਵੈਣ ਦੇ ਕਾੜ੍ਹੇ ਕਰ ਕੇ ਪਿਆਉਂਦਾ ਨਾਲ ਰਾਂਹੀ ਪਸ਼ੂਆਂ ਨੂੰ। ਕਿਸੇ ਬੰਦੇ-ਬੁੜੀ ਦੇ ਧਰਨ ਪੈ ਗੀ-ਗੁਰਚਰਨਾ ਬਿੰਦ ਨਾ ਲਾਉਂਦਾ ਠੀਕ ਕਰਨ ਲੱਗਿਆਂ। ਕਿਸੇ ਦੀ ਧੌਣ 'ਚ ਵਲ ਪੈ ਗਿਆ ਸਿਰ 'ਤੇ ਭਾਰੀ ਪੰਡ ਚੁੱਕਿਆਂ... ਕਿਸੇ ਦੇ ਗਿੱਟੇ-ਗੋਡੇ ਨੂੰ ਮਚਕੋੜ ਆ ... ਕਿਸੇ ਦੇ ਚੁੱਕ ਪੈ ਗੀ... ਕਿਸੇ ਜੁਆਕ ਦੀ ਕੌਡੀ ਡਿੱਗ ਪਈ... ਕਿਸੇ ਨਿੱਕੇ ਨਿਆਣੇ ਦਾ ਤਾਲੂਆ ਥੱਲੇ ਆ ਗਿਆ... ਗੁਰਚਰਨਾ ਹਰ ਥਾਂ ਹਾਜ਼ਰ। ਮਜਾਲ ਕੀ ਕਿਸੇ ਤੋਂ ਪਾਈ ਵੀ ਲਈ ਹੋਵੇ। ਅਫਸਰੋ! ਗੁਰਚਰਨੇ ਨੇ ਛੋਟਾ ਨੀ ਕੀਤਾ ਆਵਦੇ ਆਪ ਨੂੰ। ਲੋਕ ਮਗਰ-ਮਗਰ ਨੋਟ ਚੁੱਕੀ ਫਿਰਦੇ ਸੀ, ਪਰ ਨਹੀ...! ਲੋਕ ਆਂਹਦੇ ਸੀ ਗੁਰਚਰਨੇ ਦੇ ਹੱਥੀਂ ਜਸ ਆ। ਇਹਦਾ ਹੱਥ ਲਵਾ ਲਓ... ਚਿਰਾਂ ਦਾ ਲਟਕਿਆ ਆਉਂਦਾ ਅਸਾਧ ਰੋਗੀ ਵੀ ਘੋੜੇ ਅਰਗਾ ਹੋ ਚਾਹੁੰਦਾ ਤਾਂ ਪੈਸੇ ਰੋਲ ਦਿੰਦਾ... ਪਰ ਗੁਰਚਰਨੇ ਨੇ ਹੁਨਰ ਨੂੰ ਵਪਾਰ ਜੂ ਨ੍ਹੀਂ ਬਣਾਇਆ।” ਗੁਰਚਰਨਾ ਭਾਵੁਕ ਹੋ ਗਿਆ ਸੀ। ਉਸ ਨੂੰ ਤਾਂ ਇਹ ਵੀ ਭੁੱਲ ਗਿਆ ਸੀ ਕਿ ਉਹ ਜੇਲ੍ਹ ਦੀ ਇੱਕੀ ਨੰਬਰ ਬੈਰਕ ਵਿਚ ਬੰਦ ਕੈਦੀ ਨੰ. ਤਿੰਨ ਸੌ ਤੇਰਾਂ ਹੈ। ਉਮਰ ਕੈਦ ਭੁਗਤ ਰਿਹਾ ਕੈਦੀ, ਜਿਸ ਉਪਰ ਇਕ ਹੋਰ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ। ਜੇਲ੍ਹ ਵਿਚ ਕੀਤੇ ਬੇਰਹਿਮ ਕਤਲ ਦਾ। ਗਰੇਵਾਲ ਸਾਹਿਬ ਨੇ ਖੰਡੇ ਦੇ ਦੂਜੇ ਸਿਰੇ 'ਤੇ ਪਈ ਪਾਣੀ ਵਾਲੀ ਝੱਜਰੀ ਵਿਚੋਂ ਗਿਲਾਸ ਭਰਿਆ ਤੇ ਗੁਰਚਰਨੇ ਨੂੰ ਪੀਣ ਲਈ ਫੜਾ ਦਿੱਤਾ। “ਬਾਈ ਸਿਆਂ ਰੱਬ ਵੀ ਚੰਗਾ-ਮਾੜਾ ਨੀ ਵੇਖਦਾ। ਐਧਰ ਵੇਖ... ਆਹ ਗੁਰਦਾਸ ਆ-ਸਿੱਧਵਾਂ ਆਲੇ ਬੁਰਜੋਂ। ਪੁੱਜ ਕੇ ਸਾਊ- ਇਮਾਨਦਾਰ ਅਫਸਰ। ਇਹਨੂੰ ਵੀ ਫਸਾਤਾ ਅਗਲਿਆਂ। ਵਿਜੀਲੈਂਸ ਆਲਿਆਂ ਪੈਸੇ ਦੇ ਜ਼ੋਰ 'ਤੇ ਅਸਲ ਮੁਜ਼ਰਮ ਬਾਹਰ ਕੱਢਤੇ... ਕੇਸ ਫਿੱਟ ਕਰਤਾ ਏਸ ਹਮਾਤੜ੍ਹ 'ਤੇ।' ਗਰੇਵਾਲ ਸਾਹਿਬ ਨੇ ਮੇਰੇ ਮੋਢਿਆਂ 'ਤੇ ਹੱਥ ਰੱਖਦਿਆਂ ਆਖਿਆ ਸੀ। ‘‘ਕੋਈ ’ਨਸਾਫ ਨੀ ਅਪਸਰਾ ਦੁਨੀਆ ’ਤੇ.., ਹੈਨੀ ਉਕਾ ਈ। ਕਿੱਥੇ ਆ ਰੱਬ ਮੇਰਾ... ਮੈਨੂੰ ਲੱਗਦਾ ਹੋਣਾ ਈ ਨੀ.. ਨਹੀਂ ਅਪਣੇ ਅਰਗਿਆਂ ਨਾਲ ਆਏਂ ਨਾ ਹੁੰਦੀ। ਅਪਸਰਾ... ਨਹੀਂ ਹੋਣੀ ਸੀ ਜੱਗੋਂ ਤੇਰਵੀਂ ਗੁਰਚਰਨੇ ਨਾਲ। ਜੀਹਨੇ ਸਾਰੇ ਪਿੰਡ ਦੀਆਂ ਧੀਆਂ-ਭੈਣਾਂ ਨੂੰ ਆਵਦੀਆਂ ਧੀਆਂ-ਭੈਣਾਂ ਸਮਝਿਆ। ਲਾਜਪੱਤ ਰੱਖੀ ਪਿੰਡ ਦੀਆਂ ਨੂੰਹਾਂ-ਧੀਆਂ ਦੀ। ਪਰ ਰਾਖਸ਼ਾਂ ਨੇ... ਰਾਖਸ਼ਾਂ ਨੇ ਉਹਦੀ ਧੀ ਵੀ ਨਾ ਬਖਸ਼ੀ। ਉਨ੍ਹਾਂ ਜਰਵਾਣਿਆਂ ਗੁਰਚਰਨੇ ਦੀ ਧੀ ਦੀ ਇੱਜ਼ਤ ਰੋਲੀ ਜਿਨ੍ਹਾਂ...।” ਗੁਰਚਰਨੇ ਦੀਆਂ ਮੁੱਠੀਆਂ ਮੀਚੀਆਂ 86%

ਗਈਆਂ ਸਨ। ਉਹ ਕਿੰਨਾ ਚਿਰ ਚੁੱਪ ਰਿਹਾ। ਅੱਖਾਂ ਵਿਚ ਜ਼ਹਿਰ ‘‘ਬੜਾ ਕਹਿਰ ਕੀਤਾ ਸੀ ਦੁਸ਼ਟਾਂ ਨੇ... ਜੇਹੜੀ ਤੁਸੀਂ ਸਜ਼ਾ ਉਤਰ ਆਈ ਸੀ। ਦਿੱਤੀ ਏਸੇ ਦੇ ਹੱਕਦਾਰ ਸਨ... ਕਤੀੜ੍ਹ।” ‘‘ਪਰ ਅਪਸਰਾ ਥੋਨੂੰ ਏਹ ਨੀ ਪਤਾ ਹੋਣਾ ਉਨ੍ਹਾਂ ਦੁਸ਼ਟਾਂ ਨਾਲ ਮੈਂ ਕੀ ਭਲੀ ਕੀਤੀ ਸੀ ਜਿਹਦਾ ਦੇਣਾ ਇਨ੍ਹਾਂ ਨੇ ਇਉਂ ਕਰਕੇ ਮੋੜਿਆ ਮੈਨੂੰ।” ‘‘ਨਹੀਂ ਤਾਂ’ ਗਰੇਵਾਲ ਸਾਹਿਬ ਦਾ ਸਿਰ ਨਾਂਹ ਵਿਚ ਹਿਲ ਗਿਆ ਸੀ। ‘‘ਅਪਸਰਾ ਉਦੋਂ ਮੈਂ ਚੜ੍ਹਦੀ ਮਾਲੀ ਸਾਂ। ਮੁੱਛ-ਫੁੱਟ ਚੌਬਰ। । ਇਕ ਦਿਨ ਮੈਂ ਘਰ ਇਕੱਲਾ ਹੀ ਸਾਂ। ਤਿੱਖੜ ਦੁਪਹਿਰਾ। ਕਾਂ ਔਖ ਨਿਕਲੇ। ਜ਼ੈਲਦਾਰ ਦੀ ਕੁਆਰੀ ਕੁੜੀ ਘਬਰਾਈ-ਘਬਰਾਈ ਸਾਡੇ ਘਰ ਆਈ। ਘਰ ਸਾਡਾ ਜ਼ੈਲਦਾਰਾਂ ਦੇ ਐਨ ਨਾਲ ਸੀ। ਲਉ ਜੀ, ਕੁੜੀ ਨੂੰ ਵੇਖ ਕੇ ਮੈਂ ਡੌਰ-ਭੌਰ ਜਿਹਾ ਹੋ ਗਿਆ। ਕੁੜੀ ਵੀ ਪੂਰੇ ਪਸ਼ੇਮਾਨ। ਉਸ ਤੋਂ ਗੱਲ ਈ ਨਹੀਂ ਸੀ ਹੋ ਰਹੀ। ਮੈਂ ਪੁੱਛਿਆ, ‘‘ਭਾਈ ਬੀਬਾ ਗੱਲ ਕੀ ਆ? ਕਿਵੇਂ ਆਈਂ ਏਂ? ਸੁੱਖ ਤਾਂ ਹੈ ਐ ਪਸ਼ੇਮਾਨ ਕਿਉਂ ਐਂ... ਟਿਕਾਅ ਨਾਲ ਗੱਲ ਦੱਸ ਭਾਈ ਕੀ ਐ?” ਲਉ ਜੀ ਕੁੜੀ ਵੀ ਕੁਛ ਦਿਲ ਧਰ ਆਈ। ਕਹਿੰਦੀ ਬਾਈ ਮੈਂ ਤਾਂ ਆਈ ਸੀ ਬਈ ਚਾਚੀ ਜਾਂ ਭਾਬੀ ਘਰੇ ਹੋਊ। ਘਰੇ ਭਾਬੀ ਦਾ ਦਰਦਾਂ ਨਾਲ ਬੁਰਾ ਹਾਲ ਐ। ਹੋਰ ਕੋਈ ਘਰ ਵੀ ਹੈਨੀ। ਹੋਰ ਆਂਢ-ਗੁਆਂਢ ਥੋਨੂੰ ਪਤਾ ਕੋਈ ਆਉਂਦਾ ਨੀਂ ਸਾਡੇ। ਬਾਈ ਹੋਣਾਂ ਦੀ ਬਣਾਈ ਐਨੀ ਕੁ ਆ ਆਂਢੀਆਂ-ਗੁਆਂਢੀਆਂ ਨਾਲ। ਹੁਣ ਕੀ ਕਰੀਏ ਬਾਈ? ਜੇ ਕੋਈ ਹੱਲ ਨਾ ਹੋਇਆ... ਭਾਬੀ ਨ੍ਹੀਂ ਬਚਦੀ। ਨਵਾਂ ਆਉਣ ਵਾਲਾ ਜੀ ਵੀ ਅੰਦਰੇ ਮਰਜੂ। ਹੁਣ ਕੀ ਹੋਊ ਬਾਈ... ਬਾਈ ਤੂੰ ਹੀ ਆਈਂ ਕੇਰਾਂ ਘਰੇ।” ਲਉ ਜੀ ਮੈਂ ਪੈਰੀਂ ਜੁੱਤੀ ਵੀ ਨਹੀਂ ਪਾਈ। ਉਸੇ ਤਰ੍ਹਾਂ ਨੰਗੇ ਪੈਰੀਂ ਜ਼ੈਲਦਾਰਾਂ ਦੇ ਘਰ ਜਾ ਵੱਜਾ। ਮੈਂ ਦੇਖਿਆ ਜ਼ੈਲਦਾਰ ਦੀ ਨੂੰਹ ਦਰਦਾਂ ਨਾਲ ਮੱਛੀਓਂ-ਮਾਸ ਹੋਈ ਜਾਵੇ। ਐਨ ਪਿੰਡ ਦੇ ਦੂਜੇ ਪਾਸੇ ਰਹਿੰਦੀ ਦਾਈ ਨੂੰ ਭੱਜ ਕੇ ਸੱਦ ਲਿਆਉਣ ਜੋਗਾ ਵੀ ਟੈਮ ਹੈਨੀ ਸੀ। ਜੱਚਾ-ਬੱਚਾ ਦੋਵਾਂ ਦੀ ਜਾਨ ਬੱਸ ਕੁਝ ਹੀ ਪਲਾਂ ਮਹਿਮਾਨ ਸੀ। ਸੋਚਣ ਦਾ ਟੈਮ ਕਿੱਥੇ ਸੀ। ਕੀ ਕਰਾਂ ਮੈਂ? ਇਕ ਪਾਸੇ ਦੋ ਜਿੰਦੜੀਆਂ ਦਾ ਸੁਆਲ ਸੀ, ਦੂਜੇ ਪਾਸੇ ਸੰਗ-ਸ਼ਰਮ। ਕੁੜੀ ਦੇ ਮੰਜੇ ਤੋਂ ਤਾਂ ਖੂਨ ਨੁੱਚੜ-ਨੁੱਚੜ ਥੱਲੇ ਡਿੱਗ ਰਿਹਾ ਸੀ। ਰੱਬ ਨੇ ਚੰਗੀ ਪਰਖ ਦੀ ਘੜੀ ਪਾ ਦਿੱਤੀ ਸੀ ਮੇਰੇ ’ਤੇ। ਲਉ ਜੀ ਅਪਸਰੋ! | ਮੈਂ ਦੋ ਜੀਆਂ ਦੀ ਜ਼ਿੰਦਗਾਨੀ ਬਚਾਉਣ ਦਾ ਫੈਸਲਾ ਕਰ ਲਿਆ। ਮੈਂ । ਕਾਹਲੀ-ਕਾਹਲੀ ਸਾਬਣ ਨਾਲ ਹੱਥ ਧੋਤੇ। ਬਾਰੂ ਨੂੰ ਅੰਦਰੋਂ ਕੁੰਡਾ ਮਾਰਿਆ। ਅਪਣੇ ਮੂੰਹ 'ਤੇ ਕੱਪੜਾ ਪਾ ਲਿਆ ਤੇ ਜ਼ੈਲਦਾਰ ਦੀ ਕੁੜੀ ਨੂੰ ਆਖਿਆ, ‘‘ਭਾਈ ਬੀਬਾ! ਭਾਬੀ ਅਪਣੀ ਦੀ ਸਲਵਾਰ | ਉਤਾਰ ਦੇ। ਅਪਸਰਾ! ਹੁਣ ਬੰਦ ਕਮਰਾ ਸੀ। ਮੈਂ ਸਾਂ-ਜ਼ੈਲਦਾਰਾਂ ਦੀ ਨੂੰਹ ਦਾ ਜਿਸਮ ਸੀ ਤੇ ਮੇਰੇ ਹੱਥ। ਉਸ ਦਾ ਨੰਗਾ ਬਦਨ ਤਾਂ ਮੈਨੂੰ ਦਿਖਾਈ ਹੀ ਨਹੀਂ ਸੀ ਦਿੰਦਾ। ਮੇਰੇ ਇਨ੍ਹਾਂ ਹੱਥਾਂ ਨੇ ਸੈਂਕੜੇ ਗਾਵਾਂ-ਮੱਝਾਂ ਦਾ ਜਣੇਪਾ ਕਰਵਾਇਆ ਸੀ, ਹੁਣ ਵੀ ਕੀ ਫਰਕ ਸੀ? ਗੱਲ ਤਾਂ ਕਿਸੇ ਨਵੇਂ ਜੀਅ ਨੂੰ ਧਰਤੀ 'ਤੇ ਲੈ ਕੇ ਆਉਣ ਦੀ ਹੀ ਸੀ। ਫੇਰ ਕੀ? ਬੱਸ ਦੋ ਚਾਰ ਮਿੰਟ ਜੂਝਣਾ ਪਿਆ ਤੇ ਬੱਚੇ ਦੀ | ਕਿਲਕਾਰੀ ਸਾਡੇ ਕੰਨਾਂ ਵਿਚ ਆ ਗੂੰਜੀ ਸੀ। ਮੈਂ ਦੋਵੇਂ ਹੱਥ ਉਪਰ ਹੁਣ ਜਨਵਰੀ-ਅਪ੍ਰੈਲ 2013