ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਰਤਨ ਜਨਮੁ ਖੋਇਆ।
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ।

(ਆਸਾ ਕਬੀਰ ਜੀ)


੧੨.ਭਈ ਪ੍ਰਾਪਤਿ ਮਾਨੁਖ ਦੇਹੁਰੀਆ।
ਗੋਬਿੰਦ ਮਿਲਣ ਕੀ ਏਹ ਤੇਰੀ ਬਰੀਆ।
ਅਵਰਿ ਕਾਜ ਤੇਰੈ ਕਿਤੈ ਨ ਕਾਮ।
ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ।

(ਆਸਾ ਮ: ੫)


੧੩.ਕਈ ਜਨਮ ਭਏ ਕੀਟ ਪਤੰਗਾ।
ਕਈ ਜਨਮ ਗਜ ਮੀਨੁ ਕੁਰੰਗਾ
ਕਈ ਜਨਮ ਪੰਖੀ ਸਰਪ ਹੋਇਓ।
ਕਈ ਜਨਮ ਹੈਵਰ ਬ੍ਰਿਖ ਜੋਇਓ।
ਮਿਲੁ ਜਗਦੀਸ ਮਿਲਨ ਕੀ ਬਰੀਆ।
ਚਿਰੰਕਾਲ ਏਹ ਦੇਹ ਸੰਜਰੀਆ।

(ਗਉੜੀ ਮ: ੫)


੧੪. ਸਾਧੋ ਗੋਬਿੰਦ ਕੇ ਗੁਨ ਗਾਵਉ।
ਮਾਨਸ ਜਨਮ ਅਮੋਲਕੁ ਪਾਇਆ
ਬ੍ਰਿਥਾ ਕਾਹਿ ਗਵਾਵਉ।

(ਗਉੜੀ ਮਃ ੯)


੧੫.ਦੁਰਲਭ ਦੇਹ ਪਾਇ ਮਾਨਸ ਕੀ
ਬਿਰਥਾ ਜਨਮੁ ਸਿਰਾਵੈ।
ਮਾਇਆ ਮੋਹ ਮਹਾਂ ਸੰਕਟ ਬਨਿ
ਤਾਸਿਉ ਰੁਚ ਉਪਜਾਵੈ।

(ਗਉੜੀ ਮ:੯)