ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬)
ਇਹ ਪੋਥੀ ਕੇਵਲ ਰਾਗੀਆਂ ਸਿੰਘਾਂ ਨੂੰ ਹੀ ਲਾਭ ਦੇਣ ਲਈ ਨਹੀਂ ਸਗੋਂ ਕਥਾਕਰਨ ਵਾਲਿਆਂ ਗਿਆਨੀਆਂ, ਪ੍ਰਚਾਰਕਾਂ ਤੇ ਹੋਰ ਖੋਜੀ ਸਜਣਾਂ ਨੂੰ ਉਹਨਾਂ ਦੀ ਖੋਜ ਵਿਚ ਭਾਰੀ ਮਦਦ ਦੇਵੇਗੀ। ਸੋ ਇਸ ਪੋਥੀ ਦਾ ਹਰੇਕ ਸਜਣ ਪਾਸ ਹੋਣਾ ਬੜਾ ਜ਼ਰੂਰੀ ਹੈ।
ਇਸ ਲਈ ਭਾਈ ਮੇਹਰ ਸਿੰਘ ਜੀ ਦੀ ਇਸ ਸੇਵਾ ਨੂੰ ਵੇਖਕੇ ਸਤਿਗੁਰੂ ਸਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਹੈ ਕਿ ਭਾਈ ਮੇਹਰ ਸਿੰਘ ਜੀਨੂੰ ਏਸੇ ਤਰ੍ਹਾਂ ਹੀ ਗੁਰੂ ਬਾਣੀ ਦਾ ਪਿਆਰ ਤੇ ਖੋਜ ਵਿਚਾਰ ਬਖਸ਼ਣ ਤੇ ਗੁਣੀਆਂ ਗਿਆਨੀਆਂ ਵਿਚ ਏਹਨਾਂ ਦੇ ਉਦਮ ਦੀ ਕਦਰ ਵਧੇ।
ਸ੍ਰੀ ਅੰਮ੍ਰਿਤਸਰ }
ਦਾਸ-ਅਛਰ ਸਿੰਘ ਗ੍ਰੰਥੀ
੧੩-੨-੪੫ }
ਸ੍ਰੀ ਹਰਿਮੰਦਰ ਸਾਹਿਬ