ਸਮੱਗਰੀ 'ਤੇ ਜਾਓ

ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਕੜ ਕੇ ਕਈ ਹੋਰ ਸਬੂਤ ਵੀ ਪੇਸ਼ ਕਰ ਦੇਣਗੇ, ਜਿਸ ਨਾਲ ਸਾਡੀ ਮਾਦਰੀ ਵਰਣ-ਮਾਲਾ ਦੀ ਉਮਰ ਵਧ ਜਾਵੇ। ਇਹ ਅਸਚਰਜ ਨਹੀਂ ਹੋਵੇਗਾ ਕਿ ਪਹਿਲੇ ਗੁਰੂ ਮਹਾਰਾਜ ਜੀ ਦੇ ਜੀਵਨ ਸਮੇਂ ਦਾ ਕੋਈ ਪੰਜਾਬੀ-ਅੱਖਰਾਂ ਵਿਚ ਲਿਖਿਆ ਹੋਇਆ ਸ਼ਬਦ ਮਿਲ ਜਾਵੇ। ਜ਼ਰੂਰਤ ਹੈ ਤਾਂ ਸਿਰਫ਼ ਢੂੰਢਣ ਦੀ।

ਸਾਡੇ ਇਤਿਹਾਸ ਅਤੇ ਮਜ਼ਹਬ ਵਿਚ ਇਕ ਨਹੀਂ, ਇਕ ਸੌ ਇਕ ਗ਼ਲਤ-ਫਹਿਮੀਆਂ ਪਈਆਂ ਹੋਈਆਂ ਹਨ, ਜੋ ਮਤਲਬੀ ਪੁਰਸ਼ਾਂ ਨੇ ਆਪਣਾ ਮਤਲਬ ਕੱਢਣ ਲਈ ਪਾਈਆਂ ਹੋਈਆਂ ਹਨ। ਮੈਂ ਕਿਸੇ ਹੋਰ ਲੇਖ ਵਿਚ ਫਿਰ ਦਸਾਂਗਾ ਕਿ ਓਹ ਕਿਹੜੀ ਭੁੱਲ ਹੈ ਜੋ ਸਾਡੀਆਂ ਰੂਹਾਨੀ ਅੰਤੜੀਆਂ ਨੂੰ ਚੂਹੇ ਵਾਙ ਟੁਕ ਟੁਕ ਕੇ ਖਾ ਤੇ ਸੁਟ ਰਹੀ ਹੈ।

-੮੪-