“ਗੁਰੂ ਅੰਗਦ ਜੀ ਕਹਿਆ : ਪੈੜਾ, ਇਹ ਅਸਾਨੂੰ ਗੁਰਮੁਖੀ ਅੱਖਰਾਂ ਵਿਚ ਲਿਖ ਦੇਹਿ । ਪੈੜੇ ਕਹਿਆ : ਭਲਾ ਜੀ ਕਾਗਲ ਮੰਗਾਵੋ । ਇਸ ਤੋਂ ਵੀ ਸਾਫ਼ ਜ਼ਾਹਰ ਹੈ ਕਿ ਭਾਈ ਪੈੜ ਨੂੰ ਅੱਗੇ ਹੀ ਗੁਰਮੁਖੀ ਅੱਖਰ ਆਉਂਦੇ ਸਨ, ਗੁਰੂ ਅੰਗਦ ਦੇਵ ਜੀ ਨੇ ਨਹੀਂ ਬਣਾ ਕੇ ਸਿਖਾਏ । ਉਪਰਲੇ ਸੰਖੇਪ ਲੇਖ ਤੋਂ ਇਹ ਸਿੱਟਾ ਨਿਕਲੇਗਾ-ਕਿ ਸ਼ੱਕ ਨਾ ਰਹੇ–ਕਿ ਗੁਰੂ ਨਾਨਕ ਜੀ ਮਹਾਰਾਜ ਨੇ ਕੇਵਲ ਸਿੱਖੀ ਦੀ ਨੀਂਹ ਹੀ ਨਹੀਂ ਰੱਖੀ, ਨਾਲ ਹੀ ਪੰਜਾਬੀ ਬੋਲੀ ਪਰਚਲਤ ਕੀਤੀ, ਤੇ ਉਸ ਤੋਂ ਵਧ ਇਹ ਪਰ-ਉਪਕਾਰ ਕੀਤਾ ਕਿ ਪੰਜਾਬੀ ਜਾਂ ਗੁਰਮੁਖੀ ਅੱਖਰ ਘੜ ਕੇ ਸ਼ਬਦਾਂ ਨੂੰ ਹਮੇਸ਼ਾ ਲਈ ਪਰਪੱਕ ਕੀਤਾ । ਇਹ ਸਿੱਟਾ ਸਾਡੀ ਪੰਜਾਬੀ ਜਾਂ ਗੁਰਮੁਖੀ ਬੋਲੀ ਦੀ ਉਮਰ ਘੱਟ ਤੋਂ ਘੱਟ ੫੦ ਵਰ੍ਹੇ ਜਾਂ ਅੱਧੀ ਸਦੀ ਹੋਰ ਵਧਾਂਦਾ ਹੈ । ਨਾਲ ਹੀ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਜੀ ਮਹਾਰਾਜ ਨੇ ਸਿੱਖੀ ਧਰਮ ਦੀ ਨੀਂਹ ਅੱਛੀ ਤਰ੍ਹਾਂ ਆਪ ਰੱਖ ਦਿੱਤੀ ਸੀ, ਤੇ ਦੂਜੇ ਗੁਰੂ ਜੀ ਤੋੜੀ ਗੁਰਮੁਖੀ ਬਣਾਣਾ ਨਹੀਂ ਸੀ ਛੱਡਿਆ । ਹੈਰਾਨਗੀ ਹੋਂਦੀ ਕਿ ਓਹ ਇਤਨਾ ਜ਼ਰੂਰੀ ਤੇ ਵੱਡ-ਮੁੱਲਾ ਕੰਮ, ਆਪਣੇ ਮੁਬਾਰਕ ਹੱਥਾਂ ਨਾਲ ਨਾ ਕਰਦੇ । ਇਹ ਸੰਖੇਪ ਬਿਰਤਾਂਤ, ਚਿੱਠੀਆਂ ਸਮੇਤ, ਮੈਂ ਪੰਥ ਦੇ ਪੇਸ਼ ਇਸ ਲਈ ਕਰਦਾ ਹਾਂ ਕਿਉਂਕਿ ਇਹ Research (ਖੋਜ) ਮੇਰੇ ਲਈ ਹੀ ਨਹੀਂ, ਸਗੋਂ ਪੰਥ ਦੀ ਸਾਂਝੀ ਮਲਕੀਅਤ ਹੈ । ਮੈਨੂੰ ਇਹ ਪੱਕੀ ਉਮੈਦ ਹੈ ਕਿ ਹੋਰ ਸੱਜਣ ਇਸ ਲੜੀ ਨੂੰ - ੮੩ -“ਗੁਰੂ ਅੰਗਦ ਜੀ ਕਹਿਆ : ਪੈੜਾ, ਇਹ ਅਸਾਨੂੰ ਗੁਰਮੁਖੀ ਅੱਖਰਾਂ ਵਿਚ ਲਿਖ ਦੇਹਿ । ਪੈੜੇ ਕਹਿਆ : ਭਲਾ ਜੀ ਕਾਗਲ ਮੰਗਾਵੋ । ਇਸ ਤੋਂ ਵੀ ਸਾਫ਼ ਜ਼ਾਹਰ ਹੈ ਕਿ ਭਾਈ ਪੈੜ ਨੂੰ ਅੱਗੇ ਹੀ ਗੁਰਮੁਖੀ ਅੱਖਰ ਆਉਂਦੇ ਸਨ, ਗੁਰੂ ਅੰਗਦ ਦੇਵ ਜੀ ਨੇ ਨਹੀਂ ਬਣਾ ਕੇ ਸਿਖਾਏ । ਉਪਰਲੇ ਸੰਖੇਪ ਲੇਖ ਤੋਂ ਇਹ ਸਿੱਟਾ ਨਿਕਲੇਗਾ-ਕਿ ਸ਼ੱਕ ਨਾ ਰਹੇ–ਕਿ ਗੁਰੂ ਨਾਨਕ ਜੀ ਮਹਾਰਾਜ ਨੇ ਕੇਵਲ ਸਿੱਖੀ ਦੀ ਨੀਂਹ ਹੀ ਨਹੀਂ ਰੱਖੀ, ਨਾਲ ਹੀ ਪੰਜਾਬੀ ਬੋਲੀ ਪਰਚਲਤ ਕੀਤੀ, ਤੇ ਉਸ ਤੋਂ ਵਧ ਇਹ ਪਰ-ਉਪਕਾਰ ਕੀਤਾ ਕਿ ਪੰਜਾਬੀ ਜਾਂ ਗੁਰਮੁਖੀ ਅੱਖਰ ਘੜ ਕੇ ਸ਼ਬਦਾਂ ਨੂੰ ਹਮੇਸ਼ਾ ਲਈ ਪਰਪੱਕ ਕੀਤਾ । ਇਹ ਸਿੱਟਾ ਸਾਡੀ ਪੰਜਾਬੀ ਜਾਂ ਗੁਰਮੁਖੀ ਬੋਲੀ ਦੀ ਉਮਰ ਘੱਟ ਤੋਂ ਘੱਟ ੫੦ ਵਰ੍ਹੇ ਜਾਂ ਅੱਧੀ ਸਦੀ ਹੋਰ ਵਧਾਂਦਾ ਹੈ । ਨਾਲ ਹੀ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਜੀ ਮਹਾਰਾਜ ਨੇ ਸਿੱਖੀ ਧਰਮ ਦੀ ਨੀਂਹ ਅੱਛੀ ਤਰ੍ਹਾਂ ਆਪ ਰੱਖ ਦਿੱਤੀ ਸੀ, ਤੇ ਦੂਜੇ ਗੁਰੂ ਜੀ ਤੋੜੀ ਗੁਰਮੁਖੀ ਬਣਾਣਾ ਨਹੀਂ ਸੀ ਛੱਡਿਆ । ਹੈਰਾਨਗੀ ਹੋਂਦੀ ਕਿ ਓਹ ਇਤਨਾ ਜ਼ਰੂਰੀ ਤੇ ਵੱਡ-ਮੁੱਲਾ ਕੰਮ, ਆਪਣੇ ਮੁਬਾਰਕ ਹੱਥਾਂ ਨਾਲ ਨਾ ਕਰਦੇ । ਇਹ ਸੰਖੇਪ ਬਿਰਤਾਂਤ, ਚਿੱਠੀਆਂ ਸਮੇਤ, ਮੈਂ ਪੰਥ ਦੇ ਪੇਸ਼ ਇਸ ਲਈ ਕਰਦਾ ਹਾਂ ਕਿਉਂਕਿ ਇਹ Research (ਖੋਜ) ਮੇਰੇ ਲਈ ਹੀ ਨਹੀਂ, ਸਗੋਂ ਪੰਥ ਦੀ ਸਾਂਝੀ ਮਲਕੀਅਤ ਹੈ । ਮੈਨੂੰ ਇਹ ਪੱਕੀ ਉਮੈਦ ਹੈ ਕਿ ਹੋਰ ਸੱਜਣ ਇਸ ਲੜੀ ਨੂੰ - ੮੩ -
ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/9
ਦਿੱਖ