ਸਮੱਗਰੀ 'ਤੇ ਜਾਓ

ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੰਦਾ-ਬੰਦੀ ਵਿਚ ਪਾਂਦੇ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪੈਂਤੀ ਸੱਸੇ ਤੋਂ ਸ਼ੁਰੂ ਹੈ, ਪਰ ਇਹ ਅੱਖਰ ਤਾਂ ਪਰਮਾਤਮਾ ਨੂੰ ਪਹਿਲੋਂ ਯਾਦ ਕਰਾਣ ਲਈ ਅਗੇ ਕੀਤਾ ਗਿਆ ਜਾਪਦਾ ਹੈ- “ਸਸੈ ਸੋਇ ਸ੍ਰਿਸਟਿ ਜਿਨਿ ਸਾਜੀ,....... ਜੋ ਭਾਈ ਸਾਹਿਬ ਇਹ ਮੰਨਦੇ ਹਨ ਕਿ ਗੁਰੂ ਅੰਗਦ ਜੀ ਮਹਾਰਾਜ ਨੇ ੩੫ ਅੱਖਰ ਪਹਿਲੋਂ ਬਣਾਏ, ਉਹ ਇਸ ਗੱਲ ਦਾ ਪੱਕਾ ਜਵਾਬ ਨਹੀਂ ਦੇ ਸਕਦੇ ਕਿ ਮਹੱਲੇ-ਪਹਲੇ ਦੀ ਪੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਤਰ੍ਹਾਂ ਚੜ੍ਹ ਗਈ । ਮੈਨੂੰ ਇਹ ਉਪਰਲੀ ਪੱਟੀ ਪੜ੍ਹ ਕੇ ਕੋਈ ਸ਼ੱਕ ਨਹੀਂ ਰਹਿੰਦਾ ਕਿ ਵਾਕਿਆ ਈ ਗੁਰੂ-ਬਾਬੇ ਜੀ ਨੇ ਹੀ ਗੁਰਮੁਖੀ ਅੱਖਰ ਬਣਾਏ । ਜਿਥੇ ਗੁਰੂ-ਬਾਬੇ ਨੇ ਪਹਿਲੋਂ-ਪਹਿਲ ਪੰਜਾਬੀ ਜ਼ਬਾਨ ਵਿਚ ਸ਼ਬਦ ਉਚਾਰ ਕੇ ਪੰਜਾਬ ਨੂੰ ਨਿਹਾਲ ਕੀਤਾ, ਉਨ੍ਹਾਂ ਨੇ ਹੀ ਆਪਣੇ ਸ਼ਬਦਾਂ ਨੂੰ ਪੰਜਾਬੀ ਅੱਖਰਾਂ ਵਿਚ ਬੱਧਾ । ਜੇ ਓਹ ਆਪ ਇਸ ਤਰ੍ਹਾਂ ਨਾ ਕਰਦੇ ਤਾਂ ਉਨ੍ਹਾਂ ਦੇ ਸ਼ਬਦ ਇਕ ਤਾਂ ਅਲੋਪ ਹੋ ਜਾਂਦੇ, ਦੂਜੇ ਜੇ ਲੰਡੇ ਜਾਂ ਟਾਕਰੀ ਅੱਖਰ ਹੀ ਵਰਤੇ ਜਾਂਦੇ ਤਾਂ ਲਗਾਂ ਯਾ ਮਾਤਰਾਂ ਦਾ ਪਿਛ ਇਤਨਾ ਝੰਬੇਲਾ ਪੈਣਾ ਸੀ ਕਿ ਸ਼ਬਦ ਪੜ੍ਹਨੇ ਗੁਰੂ ਅੰਗਦ ਜੀ ਦੇ ਵਕਤ ਤੋੜੀਂ ਮੁਸ਼ਕਲ ਹੋ ਜਾਂਦੇ ਮੇਰੇ ਖ਼ਿਆਲ ਵਿਚ ਇਹ ਗ਼ਲਤ ਫ਼ਹਿਮੀ ਬਾਲੇ" ਵਾਲੀ ਕੁਝ ਜਨਮ-ਸਾਖੀਆਂ ਨੇ ਪਾਈ ਹੈ। ਪਰ ਜਿਹੜੀ ਹੱਥ ਲਿਖੀ “ਬਾਲੇ ਦੀ ਜਨਮ-ਸਾਖੀ ਮੇਰੇ ਕੋਲ ਹੈ ਉਸ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ-ਪੱਤਰੀ ਬਾਬਤ ਇਉਂ ਲਿਖਿਆ ਹੈ :- -12-ਛੰਦਾ-ਬੰਦੀ ਵਿਚ ਪਾਂਦੇ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪੈਂਤੀ ਸੱਸੇ ਤੋਂ ਸ਼ੁਰੂ ਹੈ, ਪਰ ਇਹ ਅੱਖਰ ਤਾਂ ਪਰਮਾਤਮਾ ਨੂੰ ਪਹਿਲੋਂ ਯਾਦ ਕਰਾਣ ਲਈ ਅਗੇ ਕੀਤਾ ਗਿਆ ਜਾਪਦਾ ਹੈ- “ਸਸੈ ਸੋਇ ਸ੍ਰਿਸਟਿ ਜਿਨਿ ਸਾਜੀ,....... ਜੋ ਭਾਈ ਸਾਹਿਬ ਇਹ ਮੰਨਦੇ ਹਨ ਕਿ ਗੁਰੂ ਅੰਗਦ ਜੀ ਮਹਾਰਾਜ ਨੇ ੩੫ ਅੱਖਰ ਪਹਿਲੋਂ ਬਣਾਏ, ਉਹ ਇਸ ਗੱਲ ਦਾ ਪੱਕਾ ਜਵਾਬ ਨਹੀਂ ਦੇ ਸਕਦੇ ਕਿ ਮਹੱਲੇ-ਪਹਲੇ ਦੀ ਪੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਤਰ੍ਹਾਂ ਚੜ੍ਹ ਗਈ । ਮੈਨੂੰ ਇਹ ਉਪਰਲੀ ਪੱਟੀ ਪੜ੍ਹ ਕੇ ਕੋਈ ਸ਼ੱਕ ਨਹੀਂ ਰਹਿੰਦਾ ਕਿ ਵਾਕਿਆ ਈ ਗੁਰੂ-ਬਾਬੇ ਜੀ ਨੇ ਹੀ ਗੁਰਮੁਖੀ ਅੱਖਰ ਬਣਾਏ । ਜਿਥੇ ਗੁਰੂ-ਬਾਬੇ ਨੇ ਪਹਿਲੋਂ-ਪਹਿਲ ਪੰਜਾਬੀ ਜ਼ਬਾਨ ਵਿਚ ਸ਼ਬਦ ਉਚਾਰ ਕੇ ਪੰਜਾਬ ਨੂੰ ਨਿਹਾਲ ਕੀਤਾ, ਉਨ੍ਹਾਂ ਨੇ ਹੀ ਆਪਣੇ ਸ਼ਬਦਾਂ ਨੂੰ ਪੰਜਾਬੀ ਅੱਖਰਾਂ ਵਿਚ ਬੱਧਾ । ਜੇ ਓਹ ਆਪ ਇਸ ਤਰ੍ਹਾਂ ਨਾ ਕਰਦੇ ਤਾਂ ਉਨ੍ਹਾਂ ਦੇ ਸ਼ਬਦ ਇਕ ਤਾਂ ਅਲੋਪ ਹੋ ਜਾਂਦੇ, ਦੂਜੇ ਜੇ ਲੰਡੇ ਜਾਂ ਟਾਕਰੀ ਅੱਖਰ ਹੀ ਵਰਤੇ ਜਾਂਦੇ ਤਾਂ ਲਗਾਂ ਯਾ ਮਾਤਰਾਂ ਦਾ ਪਿਛ ਇਤਨਾ ਝੰਬੇਲਾ ਪੈਣਾ ਸੀ ਕਿ ਸ਼ਬਦ ਪੜ੍ਹਨੇ ਗੁਰੂ ਅੰਗਦ ਜੀ ਦੇ ਵਕਤ ਤੋੜੀਂ ਮੁਸ਼ਕਲ ਹੋ ਜਾਂਦੇ ਮੇਰੇ ਖ਼ਿਆਲ ਵਿਚ ਇਹ ਗ਼ਲਤ ਫ਼ਹਿਮੀ ਬਾਲੇ" ਵਾਲੀ ਕੁਝ ਜਨਮ-ਸਾਖੀਆਂ ਨੇ ਪਾਈ ਹੈ। ਪਰ ਜਿਹੜੀ ਹੱਥ ਲਿਖੀ “ਬਾਲੇ ਦੀ ਜਨਮ-ਸਾਖੀ ਮੇਰੇ ਕੋਲ ਹੈ ਉਸ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ-ਪੱਤਰੀ ਬਾਬਤ ਇਉਂ ਲਿਖਿਆ ਹੈ :- -12-