ਸਮੱਗਰੀ 'ਤੇ ਜਾਓ

ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਬੰਧ ਨਹੀਂ ਹੈ ।") ਇਸ ਤੋਂ ਇਹ ਸਾਬਤ ਹੋਇਆ ਕਿ ਦੂਜਾ ਆਮ ਖ਼ਿਆਲ ਵੀ ਕਿ ਗੁਰਮੁਖੀ ਲੰਡਿਆਂ ਵਿਚੋਂ ਨਿਕਲੀ ਹੈ, ਗ਼ਲਤ ਹੈ । ਗੁਰਮੁਖੀ ਤੋਂ ਸ਼ਾਰਦਾ ਦਾ ਮੇਲ-ਜੋਲ ਆਪਸ ਵਿਚ ਬਹੁਤ ਹੈ । ਥਾਂ ਦੀ ਥੁੜੋਂ ਕਰਕੇ ਇਸ ਵਕਤ ਸਿਰਫ਼ ਇਤਨਾ ਹੀ ਕਹਿ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਗੁਰਮੁਖੀ ਨਾ ਤੇ ਹਿੰਦੀ (ਦੇਵਨਾਗਰੀ) ਵਿਚੋਂ ਨਿਕਲੀ ਹੈ, ਨਾ ਹੀ ਲੰਡੇ ਜਾਂ ਨਾਗਰੀ ਵਿਚੋਂ। ਗੁਰਮੁਖੀ ਦਾ ਤੇ ਸ਼ਾਰਦਾ ਦਾ ਮੇਲ-ਜੋਲ ਬਹੁਤ ਜ਼ਿਆਦਾ ਹੈ, ਤੇ ਇਹ ਨਤੀਜਾ ਨਿਕਲ ਸਕਦਾ ਹੈ ਕਿ ਗੁਰੂ ਮਹਾਰਾਜ ਜੀ ਨੇ ਸ਼ਾਰਦਾ, ਜੋ ਉਸ ਵਕਤ ਪਰਚਲਤ ਸੀ ਤੇ ਮਾਤਰਾਂ ਸਹਿਤ ਸੀ, ਗੁਰਮੁਖੀ ਦੇ ਬਣਾਣ ਵਿਚ ਮੁਖ ਰਖੀ ਹੋਵੇ । ਹੁਣ ਇਹ ਸਵਾਲ ਰਿਹਾ ਕਿ ਗੁਰਮੁਖੀ ਪਹਿਲੋਂ ਕਿਸ ਗੁਰੂ ਜੀ ਨੇ ਬਣਾਈ ਜੋ ਸ਼ਾਰਦਾ ਨਾਲ ਗੁਰਮੁਖੀ ਦਾ ਤਅੱਲਕ ਮੰਨਿਆ ਜਾਵੇ ਤਾਂ ਅੱਗੋਂ ਸਾਫ਼ ਜ਼ਾਹਰ ਹੈ ਕਿ ਗੁਰੂ ਨਾਨਕ ਜੀ ਮਹਾਰਾਜ ਕਸ਼ਮੀਰ ਆਏ ਸਨ ਤਾਂ ਬ੍ਰਹਮਦਾਸ ਨਾਲ ਗੋਸ਼ਟ ਵੀ ਹੋਈ ਸੀ, ਤੇ ਉਸ ਵਕਤ ਗੁਰੂ ਮਹਾਰਾਜ ਨੇ 'ਸ਼ਾਰਦਾ ਨਾਲ ਮੁਕਾਬਲਾ ਕਰ ਕੇ ਗੁਰਮੁਖੀ ਅੱਖਰ ਪਹਿਲੋਂ ਬਣਾਏ ਹੋਣ । ਇਸ ਗੱਲ ਦੇ ਹੱਕ ਵਿਚ ਇਹ ਸ਼ਹਾਦਤ ਹੈ ਕਿ ਆਸਾ ਰਾਗ ਵਿਚ ਜਿਹੜੀ ਪੱਟੀ ਮਹੱਲੇ-ਪਹਿਲੇ ਦੀ ਲਿਖੀ ਹੈ ਉਸ ਵਿਚ ਗੁਰੂ ਜੀ ਮਹਾਰਾਜ ਪੂਰੇ ੩੫ ਅੱਖਰ ਗਿਣਦੇ ਹਨ। ਨਾਲ ਹੀ ੩੫ ਅੱਖਰਾਂ ਦੇ ਭਿੰਨ ਭਿੰਨ ਨਾਮ ਵੀ ਦਿਤੇ ਹੋਏ ਹਨ, ਜੈਸੇ ਊੜਾ, ਈਵੜੀ, ਆਇੜਾ,.....। ਜੇ ਗੁਰੂ ਨਾਨਕ ਜੀ ਮਹਾਰਾਜ ਜੀ ਨੇ ੩੫ ਅੱਖਰੀ ਆਪ ਨਾ ਬਣਾਈ ਹੋਂਦੀ ਤਾਂ ਇਹ ਪੱਟੀ ਕਿਸ ਤਰ੍ਹਾਂ ਲਿਖਦੇ, ਤੇ ੩੫ ਅੱਖਰਾਂ ਦੇ ਨਾਂ ਕਿਸ ਤਰ੍ਹਾਂ - ੮੧ -ਸੰਬੰਧ ਨਹੀਂ ਹੈ ।") ਇਸ ਤੋਂ ਇਹ ਸਾਬਤ ਹੋਇਆ ਕਿ ਦੂਜਾ ਆਮ ਖ਼ਿਆਲ ਵੀ ਕਿ ਗੁਰਮੁਖੀ ਲੰਡਿਆਂ ਵਿਚੋਂ ਨਿਕਲੀ ਹੈ, ਗ਼ਲਤ ਹੈ । ਗੁਰਮੁਖੀ ਤੋਂ ਸ਼ਾਰਦਾ ਦਾ ਮੇਲ-ਜੋਲ ਆਪਸ ਵਿਚ ਬਹੁਤ ਹੈ । ਥਾਂ ਦੀ ਥੁੜੋਂ ਕਰਕੇ ਇਸ ਵਕਤ ਸਿਰਫ਼ ਇਤਨਾ ਹੀ ਕਹਿ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਗੁਰਮੁਖੀ ਨਾ ਤੇ ਹਿੰਦੀ (ਦੇਵਨਾਗਰੀ) ਵਿਚੋਂ ਨਿਕਲੀ ਹੈ, ਨਾ ਹੀ ਲੰਡੇ ਜਾਂ ਨਾਗਰੀ ਵਿਚੋਂ। ਗੁਰਮੁਖੀ ਦਾ ਤੇ ਸ਼ਾਰਦਾ ਦਾ ਮੇਲ-ਜੋਲ ਬਹੁਤ ਜ਼ਿਆਦਾ ਹੈ, ਤੇ ਇਹ ਨਤੀਜਾ ਨਿਕਲ ਸਕਦਾ ਹੈ ਕਿ ਗੁਰੂ ਮਹਾਰਾਜ ਜੀ ਨੇ ਸ਼ਾਰਦਾ, ਜੋ ਉਸ ਵਕਤ ਪਰਚਲਤ ਸੀ ਤੇ ਮਾਤਰਾਂ ਸਹਿਤ ਸੀ, ਗੁਰਮੁਖੀ ਦੇ ਬਣਾਣ ਵਿਚ ਮੁਖ ਰਖੀ ਹੋਵੇ । ਹੁਣ ਇਹ ਸਵਾਲ ਰਿਹਾ ਕਿ ਗੁਰਮੁਖੀ ਪਹਿਲੋਂ ਕਿਸ ਗੁਰੂ ਜੀ ਨੇ ਬਣਾਈ ਜੋ ਸ਼ਾਰਦਾ ਨਾਲ ਗੁਰਮੁਖੀ ਦਾ ਤਅੱਲਕ ਮੰਨਿਆ ਜਾਵੇ ਤਾਂ ਅੱਗੋਂ ਸਾਫ਼ ਜ਼ਾਹਰ ਹੈ ਕਿ ਗੁਰੂ ਨਾਨਕ ਜੀ ਮਹਾਰਾਜ ਕਸ਼ਮੀਰ ਆਏ ਸਨ ਤਾਂ ਬ੍ਰਹਮਦਾਸ ਨਾਲ ਗੋਸ਼ਟ ਵੀ ਹੋਈ ਸੀ, ਤੇ ਉਸ ਵਕਤ ਗੁਰੂ ਮਹਾਰਾਜ ਨੇ 'ਸ਼ਾਰਦਾ ਨਾਲ ਮੁਕਾਬਲਾ ਕਰ ਕੇ ਗੁਰਮੁਖੀ ਅੱਖਰ ਪਹਿਲੋਂ ਬਣਾਏ ਹੋਣ । ਇਸ ਗੱਲ ਦੇ ਹੱਕ ਵਿਚ ਇਹ ਸ਼ਹਾਦਤ ਹੈ ਕਿ ਆਸਾ ਰਾਗ ਵਿਚ ਜਿਹੜੀ ਪੱਟੀ ਮਹੱਲੇ-ਪਹਿਲੇ ਦੀ ਲਿਖੀ ਹੈ ਉਸ ਵਿਚ ਗੁਰੂ ਜੀ ਮਹਾਰਾਜ ਪੂਰੇ ੩੫ ਅੱਖਰ ਗਿਣਦੇ ਹਨ। ਨਾਲ ਹੀ ੩੫ ਅੱਖਰਾਂ ਦੇ ਭਿੰਨ ਭਿੰਨ ਨਾਮ ਵੀ ਦਿਤੇ ਹੋਏ ਹਨ, ਜੈਸੇ ਊੜਾ, ਈਵੜੀ, ਆਇੜਾ,.....। ਜੇ ਗੁਰੂ ਨਾਨਕ ਜੀ ਮਹਾਰਾਜ ਜੀ ਨੇ ੩੫ ਅੱਖਰੀ ਆਪ ਨਾ ਬਣਾਈ ਹੋਂਦੀ ਤਾਂ ਇਹ ਪੱਟੀ ਕਿਸ ਤਰ੍ਹਾਂ ਲਿਖਦੇ, ਤੇ ੩੫ ਅੱਖਰਾਂ ਦੇ ਨਾਂ ਕਿਸ ਤਰ੍ਹਾਂ - ੮੧ -