ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਤੀ ਮੋਤੀ ਤੇਰੇ ਹੋ ਗਏ।
ਅੱਥਰੂ ਅੱਥਰੂ ਮੇਰੇ ਹੋ ਗਏ।

ਗ਼ਮ ਦੇ ਬੱਦਲ ਕਰ ਕਰ ਹੱਲੇ,
ਮੇਰੇ ਚਾਰ ਚੁਫ਼ੇਰੇ ਹੋ ਗਏ।

ਤੂੰ ਵਿੱਛੜੀ ਤਾਂ ਰਾਤ ਪਈ ਸੀ,
ਮਿਲਿਆਂ ਸੋਨ ਸਵੇਰੇ ਹੋ ਗਏ।

ਬਿਨ ਬੋਲੇ ਜਦ ਲੰਘੀ ਕੋਲੋਂ,
ਸਿਖ਼ਰ ਦੁਪਹਿਰ ਹਨ੍ਹੇਰੇ ਹੋ ਗਏ।

ਚਾਵਾਂ ਨੇ ਗਲਵੱਕੜੀ ਪਾਈ,
ਤੇਰੇ ਵੀ ਸਾਹ ਮੇਰੇ ਹੋ ਗਏ।

ਦੀਵਾਲੀ ਦਿਲਦਾਰ ਨਾਲ ਹੈ,
ਰੌਸ਼ਨ ਵੇਖ ਬਨੇਰੇ ਹੋ ਗਏ।

*

ਗੁਲਨਾਰ- 104