ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
| ਵਰਤੋਂ ਕਰ ਸਕਦੇ ਹੋ। |
| ਬੇਰੰਜਰ: | ਕਿਵੇਂ, ਤੁਹਾਡੇ 'ਸਾਬ ਨਾਲ ? |
| ਜੇਨ: | ਮਿਊਜ਼ਮਾਂ 'ਚ ਗੇੜਾ-ਥੋੜਾ ਰੱਖੋ, ਸਾਹਿਤਕ ਰਸਾਲੇ ਪੜ੍ਹੋ, ਸੈਮੀਨਾਰਾਂ 'ਚ ਜਾਓ,,, ਲੈਕਚਰ ਸੁਣੋਂ। ਦਿਮਾਗ਼ ਵਿਕਸਿਤ ਹੋਏਗਾ ਇਨ੍ਹਾਂ ਨਾਲ, ਤਾਂ ਤੁਹਾਡੇ ਸਾਰੇ ਮਸਲੇ ਆਪੇ ਹੱਲ ਹੋ ਜਾਣੇ। ਚਾਰਾਂ ਹਫ਼ਤਿਆਂ 'ਚ ਤੁਸੀਂ ਇਕ ਸੁਚੱਜੇ ਆਦਮੀ ਹੋਵੇਂਗੇ, ਕਲਚਰ ਨਾਲ ਭਰੇ। |
| ਬੇਰੰਜਰ: | ਗੱਲ ਤਾਂ ਠੀਕ ਹੈ। |
| ਬਜ਼ੁਰਗ: | (ਤਰਕ-ਸ਼ਾਸਤਰੀ ਨੂੰ) ਇੱਕ ਬਿੱਲੀ ਦੇ ਪੰਜ ਪੰਜੇ ਵੀ ਹੋ ਸਕਦੇ |
| ਜੇਨ: | (ਬੇਰੰਜਰ ਨੂੰ) ਦੇਖਿਆ, ਤੈਨੂੰ ਖ਼ੁਦ ਆਪ ਨੂੰ ਵੀ ਇਵੇਂ ਈ ਲਗਦੈ ! |
| ਬਜ਼ੁਰਗ: | (ਤਰਕ-ਸ਼ਾਸਤਰੀ ਨੂੰ) ਤੇ ਫੇਰ ਦੂਜੀ ਬਿੱਲੀ ਕੋਲ ਰਹਿ ਜਾਏਗਾ.. ਇੱਕ ਪੰਜਾ। ਪਰ ਫੇਰ ਕੀ ਉਹ ਬਿੱਲੀਆਂ ਰਹਿ ਜਾਣਗੀਆਂ ? |
| ਤਰਕ-ਸ਼ਾਸਤਰੀ: | (ਬਜ਼ੁਰਗ ਨੂੰ) ਕਿਉਂ ਨਹੀਂ ? |
| ਜੇਨ: | ਆਪਣੀ ਸਾਰੀ ਬੱਚਤ ਦਾਰੂ 'ਤੇ ਉਡਾਉਣ ਨਾਲੋਂ ਚੰਗਾ ਨਹੀਂ ਕਿ ਕਿਸੇ ਦਿਲਚਸਪ ਨਾਟਕ ਦੀ ਟਿਕਟ ਖਰੀਦੇੋ ? ਅਵਾਂਗਾਰਦ ਥਿਏਟਰ ਬਾਰੇ ਕੁਝ ਪਤਾ ਤੈਨੂੰ, ਬੜਾ ਰੌਲਾ ਏ ਅੱਜਕਲ ਉਹਦਾ ? ਕਦੇ ਆਈਨੇਸਕੋ ਦੇ ਨਾਟਕ ਦੇਖੇ ? |
| ਬੇਰੰਜਰ: | ਮਾੜੀ ਕਿਸਮਤ ! (ਜੇਨ ਨੂੰ) ਨਹੀਂ, ਨਹੀਂ ਦੇਖੇ। ਲੋਕਾਂ ਨੂੰ ਬੱਸ ਗੱਲਾਂ ਕਰਦੇ ਸੁਣਿਆ ਉਨ੍ਹਾਂ ਬਾਰੇ। |
| ਬਜ਼ੁਰਗ: | (ਤਰਕ-ਸ਼ਾਸਤਰੀ ਨੂੰ) ਦੋਹਾਂ ਬਿੱਲੀਆਂ ਕੋਲੋਂ ਜੇ ਅੱਠਾਂ 'ਚੋਂ ਦੋ ਪੰਜ ਲੈ ਲਏ ਜਾਣ ਤਾਂ |
| ਜੇਨ: | (ਬੇਰੰਜਰ ਨੂੰ) ਇੱਕ ਤਾਂ ਹਾਲੇ ਚਲ ਰਿਹੈ। ਫਾਇਦਾ ਲੈ ਲਓ। |
| ਬਜ਼ੁਰਗ: | (ਤਰਕ-ਸ਼ਾਸਤਰੀ ਨੂੰ) ਸਾਡੇ ਕੋਲ ਛੇ ਪੰਜਿਆਂ ਵਾਲੀ ਇੱਕ ਬਿੱਲੀ ਵੀ ਹੋ ਸਕਦੀ ਹੈ। |
| ਬੇਰੰਜਰ: | ਇਹ ਤਾਂ ਸਾਡੇ ਸਮਿਆਂ ਦੇ ਕਲਾ ਜਗਤ 'ਚ ਇੱਕ ਸ਼ਾਨਦਾਰ ਪ੍ਰਵੇਸ਼ ਹੋਏਗਾ। |
| ਬਜ਼ੁਰਗ: | (ਤਰਕ-ਸ਼ਾਸਤਰੀ ਨੂੰ) ਸਾਡੇ ਕੋਲ ਇੱਕ ਇਹੋ ਜਿਹੀ ਬਿੱਲੀ ਵੀ ਸਕਦੀ ਹੈ ਜਿਸਦੇ ਕੋਈ ਪੰਜੇ ਨਹੀਂ ਹੋਣਗੇ। |
| ਬੇਰੰਜਰ: | ਤੇਰੀ ਗੱਲ ਸਹੀ ਹੈ, ਇਕਦਮ ਸਹੀ। ਮੈਂ ਆਪਣੇ ਆਪ ਨੂੰ ਫਰੇਮ 'ਚ ਫਿੱਟ ਕਰਾਂਗਾ, ਬਿਲਕੁਲ ਉਵੇਂ ਜਿਵੇਂ ਤੂੰ ਕਿਹਾ। |
| ਤਰਕ-ਸ਼ਾਸਤਰੀ: | ਤਾਂ ਇਸ ਮਾਮਲੇ 'ਚ, ਇੱਕ ਬਿੱਲੀ ਕੁਝ ਵਿਸ਼ੇਸ਼ ਅਧਿਕਾਰਾਂ ਵਾਲੀ ਹੋਏਗੀ। |
| ਬੇਰੰਜਰ: | ਮੈਂ ਕਰਾਂਗਾ, ਪੱਕਾ ਕਰਾਂਗਾ। |
| ਜੇਨ: | ਆਪਣੇ ਆਪ ਨਾਲ ਪੱਕਾ ਕਰ, ਉਹੋ ਅਸਲ ਗੱਲ ਹੋਏਗੀ। |
29