ਅਨੁਵਾਦਕ ਦੀਆਂ ਚੁਣੌਤੀਆਂ
ਹਰ ਅਨੁਵਾਦ ਦੀਆਂ ਆਪਣੀਆਂ ਵੱਖਰੀਆਂ ਚੁਣੌਤੀਆਂ ਹੁੰਦੀਆਂ ਹਨ, ਕੁਝ ਪ੍ਰਤੱਖ ਤੇ ਕੁਝ ਮਹੀਨ। ਇੱਕ ਸਪਸ਼ਟ ਫ਼ਰਕ ਤਾਂ ਇਹੋ ਹੈ ਕਿ ਉਹ ਅਨੁਵਾਦ ਕਵਿਤਾ 'ਚੋਂ ਹੋ ਰਿਹਾ ਹੈ ਜਾਂ ਵਾਰਤਕ ’ਚੋਂ। ਸਭ ਜਾਣਦੇ ਹਨ ਕਿ ਧੁਨੀ, ਨਾਦ ਜਾਂ ਵਾਕ ਦੀ ਭਾਵ ਬਣਤਰ ਨੂੰ ਜੋ ਥਾਂ ਕਵਿਤਾ 'ਚ ਹਾਸਿਲ ਹੈ ਉਹ ਵਾਰਤਕ 'ਚ ਨਹੀਂ ਹੋ ਸਕਦੀ। ਅਨੁਵਾਦਕ ਨੇ ਇਹ ਵੀ ਨਿਰਣਾ ਲੈਣਾ ਹੁੰਦਾ ਹੈ ਕਿ ਜੇ ਅਨੁਵਾਦ ਕਵਿਤਾ ਤੋਂ ਹੈ ਤਾਂ ਉਸਨੇ ਕਾਵਿ-ਮੀਟਰ ਨੂੰ ਪਹਿਲ ਦੇਣੀ ਹੈ ਜਾਂ ਸੰਵਾਦ ਵਿਚਲੀ ਮਨੋ-ਤੀਬਰਤਾ ਨੂੰ! ਇਹ ਸਭ ਚੁਣੌਤੀਆਂ ਸਭਿਆਚਾਰਕ ਰੂਪਾਂਤਰਨ ਨਾਲ ਜੁੜੇ ਪ੍ਰਤੱਖ ਮਸਲਿਆਂ ਨਾਲੋਂ ਥੋੜ੍ਹਾ ਜ਼ਿਆਦਾ ਸੂਖ਼ਮ ਹਨ। ਇੱਥੇ ਮੈਂ ਇਸੇ ਤਰ੍ਹਾਂ ਦੇ ਕੁਝ ਹੋਰ ਮਹੀਨ ਫ਼ਰਕਾਂ ਦੀ ਗੱਲ ਕਰਨੀ ਚਾਹੁੰਦਾ ਹਾਂ।
ਮਸਲਨ ਸ਼ੇਕਸਪੀਅਰ ਨੂੰ ਅਨੁਵਾਦ ਕਰਦੇ ਹੋਏ ਮੈਂ ਉਸਦੇ ਸੰਵਾਦਾਂ ਤੇ ਮਨਬਚਨੀਆਂ ਦਾ ਗਲੋਬ ਥਿਏਟਰ ਦੀ ਬਣਤਰ ਨਾਲ ਇੱਕ ਡੂੰਘਾ ਰਿਸ਼ਤਾ ਮਹਿਸੂਸ ਕੀਤਾ ਹੈ। ਪਰ ਅਨੁਵਾਦਕ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਨਵੀ ਭਾਸ਼ਾ 'ਚ ਆਉਣ ਤੋਂ ਬਾਅਦ ਉਸ ਨਾਟਕ ਨੂੰ ਗਲੋਬ ਥਿਏਟਰ ਦੀ ਗਹਿਰਾਈ, ਉਚਾਈ ਵਾਲੀ ਇਮਾਰਤ ਹਾਸਿਲ ਨਹੀਂ ਹੋਏਗੀ। ਸੋ ਉਸਦੇ ਸਾਹਮਣੇ ਇਹ ਚੁਣੌਤੀ ਹੁੰਦੀ ਹੈ ਕਿ ਵੱਖਰੀ ਤਰ੍ਹਾਂ ਦੇ ਰੰਗਮੰਚ ਲਈ ਉਹ ਦ੍ਰਿਸ਼ਾਂ ਤੇ ਸੰਵਾਦਾਂ ਨੂੰ ਕਿਸ ਹੱਦ ਤੱਕ ਮੁੜ ਉਸਾਰੇ ਤਾਂ ਜੋ ਉਨ੍ਹਾਂ ਦਾ ਮਾਨਸਿਕ ਪ੍ਰਭਾਵ ਢਿੱਲਾ ਨਾ ਪਵੇ ਤੇ ਨਾਟਕ ਦੀ ਰਫ਼ਤਾਰ ਵੀ ਪ੍ਰਭਾਵਿਤ ਨਾ ਹੋਵੇ।
ਦੂਜੀ ਮਿਸਾਲ ਬ੍ਰੈਖਤ ਦੀ ਲਈ ਜਾ ਸਕਦੀ ਹੈ? ਬ੍ਰੇਖਤ ਦੀ ਨਾਟਕਕਾਰੀ 'ਚ 'ਵਿਯੋਗ-ਸਿਰਜਣ'(Alienation), ਐਂਟੀ-ਹੀਰੋ ਵਰਗੇ ਕਈ ਅਜਿਹੇ ਦਾਰਸ਼ਨਿਕ ਸੰਕਲਪ ਗੁੰਦੇ ਹੁੰਦੇ ਹਨ, ਜਿਨ੍ਹਾਂ ਨੂੰ ਉਸਦੀ ਪਾਤਰ ਉਸਾਰੀ ਤੇ ਨਾਟਕੀ ਪਲਾਟ ਤੇ ਥੀਮ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਸੋ ਅਨੁਵਾਦਕ ਦੇ ਸਾਹਮਣੇ ਬ੍ਰੈਖਤ ਦੀ ਉਸ ਵਿਲੱਖਣ ਦਾਰਸ਼ਨਿਕ ਤੇ ਸੁਹਜਾਤਮਕ ਸਮਝ ਨੂੰ ਵੀ ਬਰਕਰਾਰ ਰੱਖਣ ਦੀ ਚੁਣੌਤੀ ਹੁੰਦੀ ਹੈ?
ਤੀਜੀ ਤੇ ਆਖ਼ਰੀ ਮਿਸਾਲ ਅਸੀਂ 'ਵੇਟਿੰਗ ਫ਼ਾਰ ਗੋਦੋ' ਦੀ ਉਸ ਲੰਬੀ ਸਪੀਚ ਦੀ ਲੈ ਸਕਦੇ ਹਾਂ, ਜਿਸਨੂੰ ਬੈਕਟ ਆਪਣੀ ਨਾਟਕ ਦੀ ਰੂਹ ਕਹਿੰਦਾ ਸੀ। ਇੱਥੇ ਅਨੁਵਾਦਕ ਦੇ ਸਾਹਮਣੇ ਇਹ ਚੁਣੌਤੀ ਹੁੰਦੀ ਹੈ ਕਿ ਉਹ ਬੈਕਟ ਦੇ ਅਰਥਾਂ 'ਚ ਜੀਵਨ ਦੀ ਉਲਜਲੂਲਤਾ ਨੂੰ ਉਘਾੜਣ ਲਈ ਭਾਸ਼ਾਈ ਵਿਆਕਰਣ ਦੀਆਂ ਸੀਮਾਵਾਂ ਨੂੰ ਤੋੜਦੇ ਹੋਏ ਮਨ ਦੇ ਉਸ ਧਰਾਤਲ ਤੱਕ ਲੈ ਕੇ ਜਾਵੇ, ਜਿੱਥੇ ਆਮ ਭਾਸ਼ਾ ਵਾਲੇ ਕੋਮੇ ਤੇ ਡੰਡੀਆਂ ਨਹੀਂ ਹਨ। ਇਸਤੋਂ ਬਿਨਾਂ ਉਹ ਸਹੀ ਅਰਥਹੀਣਤਾ
3/ਗੈਂਡੇ