ਪੰਨਾ:ਗ੍ਰਹਿਸਤ ਦੀ ਬੇੜੀ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਨਿਕਲਣ ਦਾ ਹਾਲ ਓਹ ਸੁਣ ਨਾ ਸਕੀ । ਅਭਿਮੱਨਯੂ ਜਦ ੧੦-੧੨ ਸਾਲ ਦਾ ਹੋਯਾ ਤਾਂ ਮਾਂ ਦੇ ਓਸੇ ਦਿਨ ਦੇ ਅਸਰ ਨਾਲ ਓਸ ਨੂੰ ਚਕ੍ਰ ਵਯੂਹ ਵਿੱਚ ਦਾਖਲ ਹੋਣ ਦੀ ਜਾਚ ਆ ਗਈ । ਜਦ ਮਹਾਂ ਭਾਰਤ ਦੇ ਯੁੱਧ ਵੇਲੇ ਕੌਰਵਾਂ ਨੇ ਚਕ੍ਰਵਯੂਹ ਬਣਾਯਾ ਤਾਂ ਅਭਿਮੰਨਯੂ ਝੱਟ ਓਸ ਦੇ ਅੰਦਰ ਦਾਖਲ ਹੋ ਗਿਆ, ਪਰ ਬਾਹਰ ਨਾ ਨਿਕਲ ਸਕਿਆ । ਏਸ ਤੋਂ ਸਿੱਖਯਾ ਮਿਲਦੀ ਹੈ ਕਿ ਗਰਭ ਦੇ ਸਮੇਂ ਮਾਤਾ ਦਾ ਜ਼ਬਰਦਸਤ ਅਸਰ ਬਚੇ ਤੇ ਪੈਂਦਾ ਹੈ।

ਏਹ ਬਿਲਕੁਲ ਸੱਚ ਹੈ ਕਿ ਪੁੱਤ੍ਰ ਦਾ ਚੰਗਾ ਯਾ ਮੰਦਾ ਬਣਾਉਣਾ ਮਾਂ ਦੇ ਅਧੀਨ ਹੈ, ਏਸੇ ਵਾਸਤੇ ਕਿਹਾ ਹੈ ਕਿ:-

"ਜਨਨੀ ਜਨੈ ਤ ਭਗਤ ਜਨ ਕੈ ਦਾਤਾ ਕੈ ਸੂਰ !

ਨਹੀਂ ਤਾਂ ਜਨਨੀ ਬਾਂਝ ਰਹੁ ਕਾਹੇ ਗਵਾਹਰਿ ਨੂਰ !"

ਅਰਥਾਤ ਹੇ ਜਨਨੀ । ਜੇ ਜੰਮਣਾ ਹਈ ਗਾਂ ਭਗਤ , ਦਾਤਾ ਯਾ ਬਹਾਦਰ ਪੁੱਤ੍ਰ ਜਣ, ਵਰਨਾ ਬਾਂਝ ਹੀ ਰਹੁ, ਆ ਰੂਪ ਵੀ ਕਿਉਂ ਗੁਆਉਂਦੀ ਹੈ ?

ਇਕ ਫਾਰਸੀ ਕਵੀ ਦਾ ਕਥਨ ਹੈ:-

"ਜ਼ਨਾ ਬਾਰਦਾਰ ਐ ਮਰਦ ਹੋਸ਼ਯਾਰ,

ਅਗਰ ਵਕਤਿ ਵਲਾਦਤ ਮਾਰ ਜ਼ਾਯੰਦ !

ਅਜ਼ਾਂ ਬੇਹਤਰ ਬਨਜ਼ ਦੀ ਕਿ ਖਿਰਦ ਮੰਦ,

ਕਿ ਫਰਜੰਦਾਨਿ ਨਾ ਹਮ ਵਾਰ ਜਾਯੰਦ !"

ਜਿਸਦਾ ਭਾਵ ਇਹ ਹੈ ਕਿ:-

ਗਰਭਵਤੀ ਜੇ ਸੱਪ ਜਣੇ ਤਾਂ ਚੰਗਾ ਜਾਨਣ ਸਿਆਣੇ ,

ਪਰ ਨਾ ਜੰਮੇ ਪੁੱਤਰ, ਧੀਆਂ ਮੂਰਖ, ਕੋਝੇ, ਕਾਣੇ !

-੧੦੨-