ਪੰਨਾ:ਗ੍ਰਹਿਸਤ ਦੀ ਬੇੜੀ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਠੰਢ ਦੇ ਦਿਨਾਂ ਵਿਚ ਗਰਮ ਪਾਣੀ ਨਾਲ ਬੱਚਿਆਂ ਨੂੰ ਹਰ ਰੋਜ਼ ਇਸ਼ਨਾਨ ਕਰਾਉਣਾ ਚਾਹੀਦਾ ਹੈ ਤੇ ਫੇਰ ਸਰੀਰ ਨੂੰ ਚੰਗੀ ਤਰਾਂ ਰਗੜਕੇ ਪੂੰਝਣਾ ਚਾਹੀਦਾ ਹੈ । ਪੁਸ਼ਾਕ ਨਾ ਬਹੁਤ ਢਿੱਲੀ ਹੋਵੇ ਤੇ ਨਾ ਤੰਗ , ਛਾਤੀ ਹਰ ਵੇਲੇ ਗਰਮ ਰਹੇ।

ਬੱਚਿਆਂ ਦਾ ਮੂੰਹ ਚੁੰਮਣ ਦੀ ਵਾਦੀ ਬਹੁਤ ਭੈੜੀ ਹੈ, ਖਾਸ ਕਰਕੇ ਜਿਨ੍ਹਾਂ ਦੇ ਮੂੰਹ ਵਿਚੋਂ ਬੋ ਆਵੇ ਯਾ ਤਪ ਦੇ ਰੋਗੀ ਹੋਣ ਯਾ ਕਿਸੇ ਹੋਰ ਛੂਤ ਵਾਲੇ ਰੋਗ ਵਿਚ ਗ੍ਰਸਤ ਹੋਣ, ਓਹ ਬੱਚਿਆਂ ਦੇ ਮੂੰਹ ਚੁੰਮ ਚੁੰਮ ਕੇ ਓਹਨਾਂ ਦੀ ਅਰੋਗਤਾ ਦਾ ਸੱਤਯਾਨਾਸ ਕਰ ਦੇਂਦੇ ਹਨ ।

ਬੱਚਿਆਂ ਦੇ ਪੜਾਉਣ ਗੁੜਾਉਣ ਸੰਬੰਧੀ ਆਮ ਬੇਸਮਝ ਏਹ ਸੋਚਦੇ ਹਨ ਕਿ ਜਦੋਂ ਸੁੱਖ ਨਾਲ ਪੰਜਾਂ ਵਰ੍ਹਿਆਂ ਦੀ ਉਮਰ ਹੋ ਜਾਵੇਗੀ ਤਾਂ ਪੜ੍ਹਨੇ ਪਾ ਦਿਆਂਗੇ, ਪਰ ਏ ਵੱਡੀ ਮੂਰਖਤਾ ਹੈ । ਬੱਚੇ ਦੇ ਪਹਿਲੇ ਤਿੰਨ ਮਹੀਨੇ ਤਾਂ ਚੁਘਣ ਦੇ ਹੁੰਦੇ ਹਨ ਤੇ ਦੋ ਸਾਲ ਤੱਕ ਓਹ ਬੇਸਮਝ ਰਹਿੰਦਾ ਹੈ, ਓਸਤੋਂ ਬਾਦ ਓਸਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਏਸੇ ਬਾਲਪੁਣੇ ਦੀ ਸਿੱਖਯਾ ਤੋਂ ਮਰਦ, ਮਰਦ ਤੇ ਤੀਵੀਂ, ਤੀਵੀਂ ਬਣਦੀ ਹੈ ਤੇ ਏਸੇ ਉੱਤੇ ਹੀ ਭਵਿੱਖਤ ਜ਼ਿੰਦਗੀ ਦੀ ਖੁਸ਼ ਕਿਸਮਤੀ ਯਾ ਬਦ ਕਿਸਮਤੀ ਨਿਰਭਰ ਹੁੰਦਾ ਹੈ | ਜਿਨ੍ਹਾਂ ਬੱਚਿਆਂ ਨੂੰ ਦੋ ਵਰੇ ਦੀ ਉਮਰ ਤੋਂ ਸਿੱਖਯਾ ਦੇਣੀ ਨਾ ਅਰੰਭ ਕੀਤੀ ਜਾਏਗੀ ਓਹ ਵੱਡੇ ਹੋ ਕੇ ਵੀ ਤੇ ਅਕਸਰ ਸਾਰੀ ਉਮਰ ਤੱਕ ਹੀ ਮੂਰਖ ਤੇ ਬੇਅਦਬ ਰਹਿਣਗੇ । ਬੱਚਿਆਂ ਦੇ ਸੁਭਾਉ ਇਸ ਪ੍ਰਕਾਰ ਦੇ ਹੁੰਦੇ ਹਨ ਕਿ ਓਹਨਾਂ ਉਤੇ ਚੰਗਾ ਯਾ ਮੰਦਾ ਅਸਰ ਬਹੁਤ ਛੇਤੀ ਪੈ ਜਾਂਦਾ ਹੈ, ਏਸ ਵਾਸਤੇ ਓਹਨਾਂ ਵੀ ਸਮਝ ਦਾ ਸਮਾਂ ਅਰੰਭ ਹੁੰਦਿਆਂ ਹੀ ਓਹਨਾਂ ਨੂੰ

-੧੧੦-