ਪੰਨਾ:ਗ੍ਰਹਿਸਤ ਦੀ ਬੇੜੀ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮਯਾਬੀ ਸਚੀ ਨਹੀਂ, ਸਗੋਂ ਕਪਟ ਹੈ । ਜੋ ਏਹੋ ਜੇਹੇ ਧਨੀ ਲੋਕਾਂ ਦਾ ਜੋ ਕਾਮਯਾਬ ਸਮਝੇ ਜਾਂਦੇ ਹਨ ਅੰਦਰਲੀ ਦਸ਼ਾ ਟੋਹੀ ਜਾਵੇ ਜਾਂ ਉਹ ਅਕਸਰ ਮੁਜਹਬ ਡਾਕੂ, ਦਗੇਬਾਜ਼ ਤੇ ਧਰਮ ਵੇਚੂ ਸਾਬਤ ਹੋਯਾ ਕਰਦੇ ਹਨ | ਅਸੀਂ ਪੁਰਾਤਨ ਲੋਕਾਂ ਵਰਗੇ ਮਹਾਨ ਕੰਮ ਕਰਨ ਦੇ ਚਾਹਵਾਨ ਹਾਂ, ਓਹ ਨਿਰਦੋਸ਼ ਸਦਾਚਾਰ ਦੇ ਮਾਲਕ ਸਨ, ਪਰ ਸਦਾਚਾਰ ਕੀ ਹੈ ?

'ਸਦਾਚਾਰ' ਪਵਿਤ੍ਰ ਵਾਦੀਆਂ ਦਾ ਦੂਸਰਾ ਨਾਮ ਹੈ| ਏਹਨਾਂ ਹੀ ਗੁਣਾਂ ਕਰਕੇ ਮਨੁੱਖ ਦੀ ਇਜ਼ਤ ਕੀਤੀ ਜਾਂਦੀ ਹੈ । ਏਹਨਾਂ ਦੇ ਹੀ ਕਾਰਨ ਇਕ ਆਦਮੀ ਦੂਜੇ ਨੂੰ ਗੁਰੂ ਤੇ ਪੀਰ ਬਣਾ ਲੈਂਦਾ ਹੈ । ਏਹਨਾਂ ਦੇ ਹੋਣ ਨਾਲ ਹੀ ਆਦਮੀ ਉੱਕਾ ਤੇ ਸੁੱਚਾ ਸਮਝਿਆ ਜਾਂਦਾ ਹੈ, ਸੋਹਣੀ ਤੇ ਵਡਮੁੱਲੀ ਪੁਸ਼ਾਕ ਓਹ ਅਸਰ ਨਹੀਂ ਪਾ ਸਕਦੀ, ਜੋ ਸਦਾਚਾਰ ਪਾ ਸਕਦਾ ਹੈ । ਨੌਕਰ ਰੱਖਣ ਲੱਗਿਆਂ ਦੇਖਯਾ ਜਾਂਦਾ ਹੈ ਕਿ ਉਹ ਨੇਕ ਤੇ ਈਮਾਨਦਾਰ ਹੋਵੇ ਤੇ ਹਰ ਮਾਮਲੇ ਵਿਚ ਧਨੀ ਨਾਲੋਂ ਸੱਚੇ ਤੇ ਸਦਾਚਾਰੀ ਦੀ ਸਿਆਣੇ ਲੋਕਾਂ ਵਿਚ ਵੱਡੀ ਵਡਿਆਈ ਹੁੰਦੀ ਹੈ।

'ਸ਼ੈਕਸਪੀਅਰ' ਲਿਖਦਾ ਹੈ ਕਿ "ਤੁਸੀਂ ਆਪਣੇ ਆਪ ਨਾਲ ਸੱਚ ਤੇ ਵਫ਼ਾਦਾਰ ਰਹੋ, ਓਸਦਾ ਨਤੀਜਾ ਹੋਵੇਗਾ ਕਿ ਤੁਸੀਂ ਹਰੇਕ ਆਦਮੀ ਨਾਲ ਸੱਚੇ ਤੇ ਵਫ਼ਾਦਾਰ ਹੋਵੋਗੇ ।"

ਜੋ ਆਦਮੀ ਪ੍ਰਗਟ ਤੌਰ ਤੇ ਕਾਮਯਾਬ ਮਲੂਮ ਹੁੰਦਾ ਹੈ ਓਹ ਸੱਚੀ ਮੁੱਚੀਂ ਵੀ ਕਾਮਯਾਬ ਨਹੀਂ ਹੁੰਦਾ,ਸਗੋਂ ਜੋ ਆਦਮੀ ਸੱਚੀ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦਾ

-੧੨੮-