ਪੰਨਾ:ਗ੍ਰਹਿਸਤ ਦੀ ਬੇੜੀ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਓਹ ਸੱਚੇ ਦਿਲ ਨਾਲ ਆਪਣੇ ਫਰਜ਼ਾਂ ਨੂੰ ਪਾਲੇਗਾ, ਕੋਈ ਪਰਵਾਹ ਨਹੀਂ ਜੇ ਓਹ ਕਾਰੂੰ ਵਰਗੇ ਖਜ਼ਾਨੇ ਦਾ ਮਾਲਕ ਨਹੀਂ ਬਣਦਾ, ਪਰ ਕਾਮਯਾਬ ਜੀਵਨ ਓਸਦਾ ਹੈ, ਤੇ ਲੋਕ ਪਰਲੋਕ ਵਿਚ ਸੁਰਖਰੂ ਓਹੋ ਹੋਵੇਗਾ |

ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਕੇਵਲ ਦੌਲਤ ਕਮਾ ਕੇ ਕਾਮਯਾਬ ਹੋਣ ਵਾਸਤੇ ਹੀ ਖਰਚ ਨਾ ਕਰ ਦਿਓ । ਇਹ ਬਹੁਤ ਜ਼ਰੂਰੀ ਹੈ ਕਿ ਜੋ ਆਦਮੀ 'ਕਾਮਯਾਬ ਜੀਵੰਨ' ਬਣਨਾ ਚਾਹੁੰਦਾ ਹੈ, ਉਹ ਪਹਿਲਾਂ ਆਪਣੇ ਜੀਵਨ ਵਾਸਤੇ ਆਦਰਸ਼ ਨੀਯਤ ਕਰੇ ਤੇ ਓਸਨੂੰ ਫੇਰ ਪੂਰਾ ਕਰਨ ਵਾਸਤੇ ਵੱਧ ਤੋਂ ਵਧ ਤੇ ਅਣਥੱਕ ਯਤਨ ਕਰੇ ! ਕੋਲੰਬਸ, ਨੈਪੋਲੀਅਨ ਤੇ ਵਾਸ਼ਿੰਗਟਨ ਵਰਗੇ ਆਦਮੀਆਂ ਨੇ ਆਪਣੀਆਂ ਸਾਰੀਆਂ ਉਮਰਾਂ ਇਕ ਖਾਸ ਮਨਤਵ ਵਾਸਤੇ ਵੱਕਫ ਕਰ ਦਿੱਤੀਆਂ ਤੇ ਸੰਸਾਰ ਦੇ ਵੱਡੇ ਆਦਮੀ ਬਣ ਗਏ | ਬਿਨਾਂ ਕਿਸੇ ਸਾਫ ਆਦਰਸ਼ ਦੇ ਯਤਨ ਕਰੀ ਜਾਣਾ ਐਸਾ ਹੈ ਜੈਸਾ ਕਿਸੇ ਰਾਹੀ ਦਾ ਰੇਤ ਨੂੰ ਪਾਣੀ ਸਮਝ ਕੇ ਓਸਦੇ ਮਗਰ ਭੱਜੇ ਫਿਰਨਾ ਯਾ ਸ਼ਿਕਾਰੀ ਦਾ ਹਵਾ ਉਤੇ ਬਿਨਾਂ ਨਿਸ਼ਾਨੇ ਗੋਲੀਆਂ ਮਾਰੀ ਜਾਣਾ ।

ਪਰ ਏਹ ਵੀ ਯਾਦ ਰਹੇ ਕਿ ਜੋ ਆਦਰਸ਼ ਤੁਸੀ ਨੀਯਤ ਕਰੋ ਓਹ ਸੰਭਵਤਾ ਦੀ ਹੱਦ ਦੇ ਅੰਦਰ ਆਉਣਾ ਵਾਲਾ ਹੋਵੇ, ਹਰੇਕ ਆਦਮੀ ਬਾਦਸ਼ਾਹ ਯਾ ਵਾਈਸਰਾਇ ਯਾ ਕ੍ਰੋੜਪਤੀ ਨਹੀਂ ਬਣ ਸਕਦਾ।ਏਹ ਬੜੀ ਬਦਕਿਸਮਤੀ ਹੈ ਕਿ ਹਰੇਕ ਜਵਾਨ ਆਦਮੀ ਬਾਦਸ਼ਾਹ ਯਾ ਗਵਰਨਰ ਬਣਨ ਨੂੰ ਹੀ ਆਦਰਸ਼ ਮਿਥ ਲਵੇ, ਸਗੋਂ ਇਕ ਨੇਕ ਨਾਮ ਸ਼ਹਿਰੀ ਬਰਾਦਰੀ ਦਾ ਪਤਵੰਤਾ ਆਦਮੀ ਤੇ ਨਿਸ਼ਕਾਮ ਅਰ

-੧੨੯-