ਪੰਨਾ:ਗ੍ਰਹਿਸਤ ਦੀ ਬੇੜੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਨਿਯਮ ਅਨੁਸਾਰ ਦੋ ਵੱਖੋ ਵੱਖ ਮਿਜ਼ਾਜ਼ਾਂ ਵਾਲਿਆਂ ਨੂੰ ਜੋੜਨਾ ਜਿਹਾ ਕਿ ਬਲਗ਼ਮੀ ਤੇ ਸੁਫਰਾਵੀ ਯਾ ਦਮਵੀ ਦਾ ਸੌਦਾਵੀ ਮਿਜ਼ਾਜ ਨਾਲ ਵਿਆਹ ਕਰਨਾ ਸ੍ਰੀਰਕ ਅਰੋਗਤਾ ਤੇ ਨਸਲ' ਦੇ ਵਾਧੇ ਲਈ ਬਹੁਤ ਲਾਭਕਾਰੀ ਹੁੰਦਾ ਹੈ, ਇਸ ਪਰਕਾਰ ਦੇ ਮਿਲਾਪ ਨਾਲ ਜੋ ਔਲਾਦ ਪੈਦਾ ਹੋਵੇਗੀ ਓਹ ਤਕੜੀ, ਅਰੋਗ ਤੇ ਬਲਵਾਨ ਹੋਵੇਗੀ । ਅਜੇਹੇ ਵਖੋ ਵੱਖ ਸੁਭਾਵਾਂ ਦੇ ਮਿਲਨ ਦੇ ਕਾਰਨ ਮਾਤਾ ਪਿਤਾ ਦਾ ਸੁਭਾਵ ਵਿਚਕਾਰਲੇ ਮੇਲ ਦਾ ਹੋ ਜਾਵੇਗਾ ਤੇ ਉਸ ਤੋਂ ਜੋ ਸੰਤਾਨ ਹੋਵੇਗੀ ਓਹ ਬਹੁਤ ਸਾਰੇ ਰੋਗਾਂ ਤੋਂ ਬਚੀ ਰਹੇਗੀ ।

ਵਿਆਹ ਤੋਂ ਪਹਿਲਾਂ ਏਸ ਗਲ ਦਾ ਜਾਨਣਾ ਵੀ ਇਕ ਵਡੀ ਜ਼ਰੂਰੀ ਗੱਲ ਹੁੰਦੀ ਹੈ ਕਿ ਦੋਹਾਂ ਵਿਚੋਂ ਕੋਈ ਰੋਗੀ ਯਾ ਬੀਮਾਰ ਤਾਂ ਨਹੀਂ ਹੈ ? ਮਾਤਾ ਪਿਤਾ ਤਾਂ ਅਕਸਰ ਧਨ, ਦੌਲਤ ਤੇ ਖਾਨਦਾਨ ਨੂੰ ਹੀ ਦੇਖਦੇ ਹਨ ਅਤੇ ਜਿਨ੍ਹਾਂ ਗਲਾਂ ਉਤੇ ਗੌਰ ਕਰਨਾ ਜ਼ਰੂਰੀ ਹੁੰਦਾ ਹੈ ਓਹਨਾਂ ਵਲ ਧਿਆਨ ਵੀ ਨਹੀਂ ਕਰਦੇ । ਲੜਕੇ ਅਤੇ ਲੜਕੀ ਦੋਹਾਂ ਦਾ ਸਰੀਰ ਤੇ ਦਿਮਾਗੀ ਤੌਰ ਪਰ ਅਰੋਗ ਤੇ ਤਕੜੇ ਹੋਣਾ ਵੱਡਾ ਜ਼ਰੂਰੀ ਹੈ । ਜਿਨ੍ਹਾਂ ਲੋਕਾਂ ਵਿਚ ਕੋਈ ਖਾਨਦਾਨੀ ਯਾ ਪੁਰਾਣਾ ਰੋਗ ਹੋਵੇ ਯਾ ਅੰਗ ਹੀਣ ਹੋਣ ਉਹਨਾਂ ਨੂੰ ਅਰੋਗਤਾ ਦੇ ਨਿਯਮ ਅਨੁਸਾਰ ਵਿਆਹ ਕਰਨਾ ਮਨ੍ਹੇ ਹੈ, ਕਿਉਂਕਿ ਓਹਨਾ ਦੀ ਬਿਪਤਾ ਨੂੰ ਝੱਲਣ ਵਾਲੇ ਕੇਵਲ ਓਹ ਵਹੁਟੀ ਗਭਰੂ ਹੀ ਨਹੀਂ ਹੋਣਗੇ, ਸਗੋਂ ਓਹਨਾ ਦੀ ਕ੍ਰਿਪਾ ਨਾਲ ਓਹਨਾਂ ਤੋਂ ਪੈਦਾ ਹੋਣ ਵਾਲੀ ਸੰਤਾਨ ਵੀ ਨਰਕ ਵਰਗੇ ਦੁਖ ਭੋਗਨ ਤੇ ਤਬਾਹ ਹੋਣ ਵਾਲੀ ਹੋਵੇਗੀ ।

ਕਿਸੇ ਵਿਭਚਾਰਣ ਨੂੰ ਹਰਗਿਜ਼ ਆਪਣੀ ਵਹੁਟੀ ਨਾ

-੨੩-