ਪੰਨਾ:ਗ੍ਰਹਿਸਤ ਦੀ ਬੇੜੀ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਵੀਆਂ ਸ਼ਕਤੀਆਂ ਦਾ ਇਕ ਚਮਤਕਾਰ ਹਨ । ਕੌਮਾਂ ਦੀ ਮਿਲਵੀਂ ਸ਼ਕਤੀ ਜੋ ਮਹਾਨ ਨਤੀਜੇ ਪ੍ਰਾਪਤ ਕਰ ਸਕਦੀ ਹੈ, ਓਹ ਇਕੱਲੇ ਇਕੱਲੇ ਆਦਮੀ ਨੂੰ ਪ੍ਰਾਪਤ ਹੋਣੇ ਉਕੇ ਹੀ ਅਸੰਭਵ ਹਨ ।"

ਆਲ ਤੇ ਔਲਾਦ ਸੰਬੰਧੀ ਜੋ ਕਰਜ਼ ਤੁਹਾਡੇ ਜੁੰਮੇ ਹਨ ਉਹਨਾਂ ਨੂੰ ਸਚਿਆਈ ਤੇ ਈਮਾਨਦਾਰੀ ਨਾਲ ਪੂਰੇ ਕਰੋ,ਇਸ ਪਰ ਵੀ ਜੇ ਗ੍ਰਹਿਸਤ ਦੀਆ ਆਨੰਦ ਭਰੀਆਂ ਬਰਕਤਾਂ ਤੁਹਾਨੂੰ ਪ੍ਰਾਪਤ ਨਾ ਹੋਣ ਤਾਂ ਏਸ ਦੀ ਜ਼ੁੰਮੇਵਾਰੀ ਤੁਹਾਡੇ ਸਿਰ ਨਹੀਂ ਹੋਵੇਗੀ ।

ਇਸਤ੍ਰੀਆਂ ਦੇ ਅੰਦਰ ਜੇ ਪਰੇਮ ਦੀ ਖਿਚ ਵੈਸੀ ਹੀ ਤੇਜ਼ ਹੁੰਦੀ ਜੈਸੀ ਕਿ ਮਰਦਾਂ ਵਿਚ ਹੈ ਤਾਂ ਮਰਦ ਹਦੋਂ ਵਧ ਕਾਮੀ ਬਣ ਜਾਂਦੇ ਤੇ ਏਸ ਨਾਲ ਸੰਤਾਨ ਉਤਪਤੀ ਵਿਚ ਬੜਾ ਹੀ ਘਾਟਾ ਪੈ ਜਾਂਦਾ ! ਵਾਹਿਗੁਰੂ ਨੇ ਇਸਤ੍ਰਰੀ ਦੇ ਅੰਦਰ ਜ਼ਬਤ ਸਬਰ ਤੇ ਸ਼ਾਂਤੀ ਦਾ ਗੁਣ ਪੈਦਾ ਕਰਕੇ ਮਰਦ ਦੀ ਰਖਯਾ ਤੇ ਸੰਤਾਨ ਦੀਆਂ ਬੇਅੰਤ ਬਰਕਤਾਂ ਦਾ ਭੇਦ ਓਸਦੇ ਅੰਦਰ ਗੁਪਤ ਰੱਖ ਦਿੱਤਾ ਹੈ । ਇਸਤ੍ਰੀਆਂ ਵਿਚ ਗ੍ਰਹਿ ਪ੍ਰਬੰਧ ਦੀ ਮੁਹੱਬਤ ਮਰਦ ਨਾਲੋਂ ਵਧੇਰੇ ਹੁੰਦੀ । ਜੇ ਮਰਦ ਵੀ ਏਸ ਮੁਹੱਬਤ ਦਾ ਗੁਰ ਆਪਣੇ ਅੰਦਰ ਪੈਦਾ ਕਰ ਲੈਣ ਤਾਂ ਦੋਹਾਂ ਦੇ ਖਿਆਲ ਸੁਭਾਵ ਇਕੋ ਜਹੇ ਹੋ ਜਾਣਗੇ ਅਤੇ ਏਹ ਨਿਆਮਤ ਦੋਹ ਦੇ ਆਨੰਦ ਦਾ ਕਾਰਨ ਹੋਵੇਗੀ । ਜੇ ਪਤੀ ਤੇ ਪਤਨੀ ਘਰੋਹ ਕੰਮਾਂ ਵਿਚ ਇਕੋ ਜਹੀ ਦਿਲ-ਚਸਪੀ ਲੈਣ, ਵਿਚਾਰ ਕਰ ਤੇ ਓਹਨਾਂ ਦੀ ਆਪੋ ਵਿੱਚ ਹਮਦਰਦੀ ਤੇ ਇੱਕ-ਦਿਲ ਪੈਦਾ ਹੋ ਜਾਵੇ ਤਾਂ ਏਸਦਾ ਨਤੀਜਾ ਕਿਹਾ ਸੋਹਣਾ ਹੁੰਦਾ ਹੈ ਏਸ ਨਾਲ ਪਰਸਪਰ ਘ੍ਰਿਣਾ, ਬੇ-ਇਤਫਾਕੀ ਤੇ ਘਰੋਗੀ

-੨੭-