ਪੰਨਾ:ਗ੍ਰਹਿਸਤ ਦੀ ਬੇੜੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰਕਤਾਂ ਤੋਂ ਲਾਭ ਨਹੀਂ ਲੈ ਸਕਦਾ, ਏਹ ਨਿਆਨਤਾਂ ਕੇਵਲ ਉਨ੍ਹਾਂ ਲੋਕਾਂ ਵਾਸਤੇ ਹਨ ਜਿਨ੍ਹਾਂ ਦਾ ਹਿਰਦਾ ਪਵਿਤਰ ਤੋਂ ਨਿਯਮ ਸ੍ਵਛ ਹੈ ਤੇ ਜੋ ਆਪਣੇ ਜਜ਼ਬਾਤ ਨੂੰ ਅਕਲ ਤੇ ਇਖਲਾਕ ਦੇ ਅਧੀਨ ਰੱਖ ਸਕਦੇ ਹਨ । ਸਾਡਾ ਆਦਰਸ਼ ਏਹ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਏਸ ਅੱਤ ਪਵਿਤਰ ਸਬੰਧ ਨੂੰ ਬੇ ਸ਼ਰਮੀ ਤੇ ਬੇਇਜ਼ਤ ਦੀ ਹਕੂਮਤ ਤੋਂ ਛੁਟਕਾਰਾ ਦੁਆਈਏਂ ਅਤੇ ਉਸਦੀ ਜਗ੍ਹਾ 'ਪ੍ਰੇਮ' ਦਾ ਸਿਕਾ ਜੋ ਅਤਿ ਇੱਜ਼ਤ ਭਰਿਆ ਤੇ ਪਯਾਰਾ ਹੈ ਪ੍ਰਚਲਤ ਕਰੀਏ ।

ਜੋ ਆਦਮੀ ਵਹੁਟੀ ਦੇ ਨਾਲ ! ਆਪਣੇ ਸੰਬੰਧ ਨੂੰ ਸੱਚਾ ਤੇ ਉਮਰ ਪਰਯੰਤ ਜਾਣਦਾ ਹੈ ਤੇ ਓਸਨੂੰ ਆਪਣੀ ਸੱਚੀ ਸ਼ੁਭ ਚਿੰਤਕ ਤੇ ਮਿੱਤਰ ਸਮਝਦਾ ਹੈ ਓਹ ਸਾਰਿਆਂ ਨਾਲੋਂ ਚੰਗਾ ਪਤੀ ਹੈ, ਓਹ ਆਪਣੇ ਫਰਜ਼ਾਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਪਾਲਣ ਵਾਲਾ ਹੈ, ਪਰ ਜੋ ਆਦਮੀ ਇੱਕ ਨੂੰ ਛੱਡ ਕੇ ਦੂਜੀ ਤੇ ਦੂਜੀ ਨੂੰ ਛੱਡ ਕੇ ਤੀਜੀ ਅਰ ਏਸੇ ਤਰਾਂ ਕਈ ਵਹੁਟੀਆਂ ਨਾਲ ਸੰਬੰਧ ਜੋੜਨ ਵਿਚ ਕੋਈ ਸ਼ਰਮ ਤੇ ਅਪਮਾਨ ਨਹੀਂ ਸਮਝਦਾ ਤਾਂ ਚੂਕਿ ਓਹ ਖੁਦ ਇਕ ਇਸਤਰੀ ਨਾਲ ਵਫਾਦਾਰ ਨਹੀਂ ਰਹਿੰਦਾ ਏਸ ਵਾਸਤੇ ਕੋਈ ਇਸਤਰੀ ਵੀ ਓਸਦੇ ਨਾਲ ਵਫਾਦਾਰੀ ਨਹੀਂ ਕਰ ਸਕਦੀ, ਸੋ ਅਜੇਹੇ ਆਦਮੀ ਨੂੰ ਏਹ ਕਹਿਣ ਦਾ ਕੋਈ ਹੱਕ ਨਹੀਂ ਕਿ ਵਿਆਹ ਕਰਨਾ ਗ਼ਲਤੀ ਹੈ ।

ਇਕ ਹੋਰ ਭਾਂਤ ਦੇ ਆਦਮੀ ਹਨ ਜੋ ਵਿਆਹ ਨੂੰ ਲਾਟਰੀ ਨਾਲ ਤਸ਼ਬੀਹ ਦੇਂਦੇ ਹਨ, ਜੇ ਅਸੀ ਅਕਲ ਦੀਆਂ ਅੱਖਾਂ ਉਤੇ ਪੱਟੀਆਂ ਬਨ ਲਈਏ, ਅਤੇ ਸੋਚ ਵਿਚਾਰ ਸਿਆਨਪ ਨੂੰ ਬਿਲਕੁਲ ਦਰਯਾ ਬੁਰਦ ਕਰ ਦੇਈਏ, ਜੇ ਅਸੀਂ ਬਿਨਾਂ ਸਚ ਸਮਝ ਦੇ ਵਹੁਟੀ ਗਭਰੂ ਬਣ

-੩੩-