ਪੰਨਾ:ਗ੍ਰਹਿਸਤ ਦੀ ਬੇੜੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਕੁਦਰਤੀ ਸਾਧਨ ਇਸਤ੍ਰੀ ਹੈ । ਉਹ ਸਮਝਦੇ ਹਨ ਕਿ ਵਿਆਹ ਕਰਾਉਣ ਨਾਲ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਆਨੰਦ ਮਾਣਨ ਦੀ ਆਗਯਾ ਮਿਲ ਗਈ ਹੈ, ਅਜੇਹੇ ਢੀਠ ਲੋਕ ਜੋ ਗਲੀਆਂ ਕੁਚਿਆਂ ਵਿੱਚ ਅੱਖਾਂ ਟੱਡੀ ਫਿਰਨ ਤੋਂ ਝੱਕਦੇ ਨਾ ਹੋਣ, ਜੋ ਸਤਵੰਤੀਆਂ ਤੀਵੀਆਂ ਦੇ ਧਰਮ ਨੂੰ ਤਬਾਹ ਕਰਨ ਦੀ ਖਾਹਸ਼ ਰੱਖਣ ਵਾਲੇ ਡਾਕੂ ਤੇ ਘਰ ਵਾਲੀਆਂ ਦੇ ਪਵਿੱਤ੍ਰ ਜਤ ਪਤ ਨੂੰ ਤੋੜਨ ਵਾਲੇ ਹੋਣ, ਜਿਨ੍ਹਾਂ ਨੇ ਆਪਣਾ ਆਦਰਸ਼ ਏਸੇ ਅਸੂਲ ਨੂੰ ਬਣਾਯਾ ਹੋਵੇ ਕਿ ਇਸਤ੍ਰੀਆਂ ਏ ਸਤ ਧਰਮ ਦੇ ਕੱਪੜੇ ਨੂੰ ਆਪਣੀ ਬੇਹਯਾਈ ਨਾਲ ਦਾਗ ਲਾ ਦੇਣ ਉਹ ਏਸ ਗੱਲ ਦੀ ਅਕਲ ਹੀ ਨਹੀਂ ਰਖਦੇ ਕਿ ਪਤੀ ਪਤਨੀ ਦੇ ਪਵਿੱਤ੍ਰ ਸੰਬੰਧਾਂ ਨੂੰ ਸਮਝ ਸਕਣ, ਸਗੋਂ ਇਹ ਸਮਝੋ ਕਿ ਅਜੇਹੇ ਆਦਮੀ ਮਨੁੱਖ ਹੀ ਨਹੀਂ ਹਨ, ਅਜੇਹੇ ਪਤਿਤ ਲੋਕ ਸਭਯਤਾ ਤੇ ਇਖ਼ਲਾਕ ਤੋਂ ਸੱਖਣੇ ਤੇ ਦੂਰ ਹਨ।

ਕੋਈ ਆਦਮੀ ਕਿੱਡਾ ਹੀ ਧਨਵਾਨ ਹੋਵੇ ਤੇ ਉਸਦੀ ਪੁਸ਼ਾਕ ਕੈਸੀ ਹੀ ਵਧੀਆ ਹੋਵੇ ਜੇ ਉਸਦੇ ਖਯਾਲ ਤੀਵੀਆਂ ਦੀ ਬਾਬਤ ਅਜੇਹੇ ਨੀਵੇਂ ਹੋਣ ਤਾਂ ਉਹ ਹਰਗਿਜ਼ ਕਿਸੇ ਤੀਵੀਂ ਦਾ ਪਤੀ ਬਣਨ ਦੇ ਯੋਗ ਨਹੀਂ, ਕਿਉਂਕਿ ਉਹ ਆਦਮੀ ਆਪਣੇ ਨੀਚ ਖਯਾਲਾਂ ਨਾਲ ਨਾ ਕੇਵਲ ਆਪਣੇ ਵਡੇਰਿਆਂ ਤੇ ਬਜ਼ੁਰਗਾਂ ਦੀ ਸਗੋਂ ਵਾਹਿਗੁਰੂ ਦੀ ਵੀ ਬੇਅਦਬੀ ਕਰਦਾ ਹੈ । ਜੇ ਕੋਈ ਵਹੁਟੀ ਦੇ ਅਰਥ 'ਤਾਬਯਦਾਰ' ਸਮਝਦਾ ਹੈ ਤੇ ਤਾਬੇਦਾਰੀ ਤੋਂ ਉਸਦਾ ਭਾਵ ਇਹ ਹੈ ਕਿ ਉਹ ਓਸ ਉਤੇ ਸਖ਼ਤੀ ਤੇ ਜ਼ੁਲਮ ਦੀ ਹਕੂਮਤ ਕਰੇ ਤਾਂ ਏਸ ਲਫਜ਼ ਨੂੰ ਸੰਸਾਰ ਦੇ ਦਫਤਰ ਤੋਂ ਮਿਟਾ ਹੀ ਦੇਣਾ ਠੀਕ ਹੈ ।

ਅੱਯਾਸ਼-ਵਿਭਚਾਰੀ ਆਦਮੀ ਗ੍ਰਹਿਸਤ ਦੀਆ

-੩੨-