ਵਾਸਤੇ ਓਸ ਸਿਰਜਨਹਾਰ ਨੇ 'ਪ੍ਰੇਮ' ਨੂੰ ਉਤਪੰਨ ਕੀਤਾ ਹੈ। ਵਹੁਟੀ ਤੇ ਗੱਭਰੂ ਦੇ ਦਰਮਿਆਨ 'ਪ੍ਰੇਮ' ਤਮਾਮ ਸੰਭਵ ਤੇ ਉਚ ਅਰ ਮਹਾਂ ਉਚ ਦਰਜੇ ਪ੍ਰਾਪਤ ਹੋਣ ਦੀ ਪੌੜੀ ਤੇ ਸੋਮਾ ਹੈ,' ਮੁਹਬਤ' ਅਪਸ੍ਵਾਰਥ ਨੂੰ ਦਫਾ ਕਰਕੇ ਮਨੁੱਖਾ ਜੀਵਨ ਦਾ ਅਸਲੀ ਅਨੰਦ ਮਾਣਨ ਦੀ ਸਭ ਤੋਂ ਚੰਗੀ ਕੁੰਜੀ ਹੈ
ਜੇ 'ਦੌਲਤ' ਜ਼ਿੰਦਗੀ ਦਾ ਗਹਿਣਾ ਹੈ ਤਾਂ 'ਸੱਚਾ ਪ੍ਰੇਮ' ਖੁਦ ਜ਼ਿੰਦਗੀ ਹੈ। ਵਿਆਹ ਤੋਂ ਪਹਿਲਾਂ ਮਰਦ ਨੂੰ ਕੇਵਲ ਆਪਣੀ ਹੀ ਪਾਲਨਾ ਕਰਨੀ ਪੈਂਦੀ ਸੀ ਤੇ ਉਸ ਦੇ ਸਾਰੇ ਕੰਮ ਤੇ ਮੇਹਨਤਾਂ ਕੇਵਲ ਆਪਣੀ ਹੀ ਜ਼ਾਤ ਵਾਸਤੇ ਸਨ, ਪਰ ਵਿਆਹ ਤੋਂ ਬਾਦ ਹੋਰ ਅਨੇਕਾਂ ਜ਼ਿੰਮੇਵਾਰੀਆਂ ਓਸ ਦੇ ਸਿਰ ਪੈ ਜਾਂਦੀਆਂ ਹਨ। ਹੁਣ ਓਹ ਕੇਵਲ ਆਪਣੇ ਹੀ ਪੇਟ ਤੇ ਆਪਣੇ ਹੀ ਤਨ ਦੀ ਖਾਤਰ ਨਹੀਂ ਜਿਊਂਦਾ, ਸਗੋਂ ਆਪਣੇ ਵਾਸਤੇ, ਆਪਣੀ ਪਤਨੀ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੀ ਬਰਾਦਰੀ ਵਾਸਤੇ, ਆਪਣੀ ਕੌਮ ਵਾਸਤੇ ਤੇ ਆਪਣੇ ਮੁਲਕ ਵਾਸਤੇ ਜਿਊਂਦਾ ਹੈ। ਉਸ ਨੂੰ ਹੁਣ ਓਹਨਾਂ ਕੰਮਾਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਜੋ ਉਸਦੇ ਜ਼ਿੰਮੇ ਓਸਦੀ ਵਹੁਟੀ ਤੇ ਓਹਨਾਂ ਰੂਹਾਂ ਦੇ ਹਨ ਜੋ ਅਜੇ ਸੰਸਾਰ ਉਤੇ ਆਉਣ ਵਾਲੀਆਂ ਹਨ। ਉਸ ਦਾ ਜੀਵਨ ਹੁਣ ਮਾਨੋ ਏਸ ਗੱਲ ਦਾ ਨਮੂਨਾ ਬਣ ਜਾਂਦਾ ਹੈ ਕਿ ਓਹਦੀ ਆਉਣ ਵਾਲੀ ਨਸਲ, ਕਿਸਤਰ੍ਹਾਂ ਦੀ ਹੋਵੇਗੀ? ਏਹਨਾਂ ਜੁੰਮੇਵਾਰੀਆਂ ਦੇ ਭਾਰੇ ਬੋਝ ਨੂੰ ਸਹਾਰਨਾ ਸੁਖਾਲਾ ਕੰਮ ਨਹੀਂ ਹੈ, ਪਰ ਜੇ ਕਰ ਦੋ ਪ੍ਰਾਣੀ 'ਵਹੁਟੀ-ਗਭਰੂ' ਦਾ ਸੰਬੰਧ ਹੋ ਜਾਣ ਦੋ ਤਨ ਤੇ ਇੱਕ ਜਾਨ ਹੋ ਜਾਣ ਜੋ ਏਸ ਸੰਸਾਰ ਦੀਆਂ ਨਿਆਮਤਾਂ ਤੇ ਬਰਕਤਾਂ ਵਿੱਚੋਂ ਇਕ ਵੱਡੀ ਭਾਰੀ ਦਾਤ ਹੈ
-੪-