ਪੰਨਾ:ਗ੍ਰਹਿਸਤ ਦੀ ਬੇੜੀ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਨਾਲ ਅੱਯਾਸ਼ੀ, ਵਿਭਚਾਰ, ਦੁਖ ਤੇ ਕੁਦਰਤੀ ਰੋਗ ਕਦੇ ਨਹੀਂ ਹੋਣੇ ਪਾਉਂਦੇ, ਵਿਆਹ ਦੇ ਨਾਲ ਅਨੰਦ ਤੇ ਅਰਾਮ ਇਕ ਖਾਸ ਨਿਯਮ ਅਨੁਸਾਰ ਪ੍ਰਾਪਤ ਹੁੰਦਾ ਹੈ ਅਤੇ ਖਾਨਦਾਨੀ ਖੁਸ਼ੀ ਜੋ ਇਕ ਵੱਡੀ ਨਿਆਮਤ ਹੈ ਉਹ ਸਾਡੀ ਸਰੀਰਕ ਤੇ ਇਖਲਾਕੀ ਤ੍ਰਕੀ ਦੇ ਵਾਸਤੇ ਬਹੁਤ ਹੀ ਯੋਗ ਹੈ, ਏਸ ਦੇ ਕਾਰਨ ਤਬੀਅਤ ਪ੍ਰਸ਼ੰਨ ਤੇ ਖਿੜੀ ਹੋਈ ਰਹਿੰਦੀ ਹੈ । ਅਤੇ ਏਹ ਪ੍ਰਸੰਨਤਾ ਤੇ ਖੁਸ਼ੀ ਉਮਰ ਲੰਮੀ ਹੋਣ ਦੀ ਜੜ੍ਹ ਹੈ !"

ਵਿਆਹ ਦੇ ਨਾਲ ਕੇਵਲ ਸੰਤਾਨ ਉਤਪਤੀ ਦਾ ਹੀ ਫਾਇਦਾ ਨਹੀਂ ਹੁੰਦਾ, ਸਗੋਂ ਸਾਰੇ ਸਰੀਰਕ ਅੰਗਾਂ ਦੇ ਵਧਣ ਫੁਲਣ ਵਾਸਤੇ ਇਹ ਇਕ ਜ਼ਰੂਰੀ ਤੇ ਕੁਦਰਤੀ ਚੀਜ਼ ਹੈ। ਜਿਸ ਨਾਲ ਸਾਰੇ ਸਰੀਰ ਦਾ ਕੰਮ ਤੇ ਆਤਮਾ ਦਾ ਪ੍ਰਬੰਧ ਕਾਇਮ ਤੇ ਅਟੱਲ ਰਹਿੰਦਾ ਹੈ । ਜਿਸਤਰ੍ਹਾਂ ਓਹ ਤਮਾਮ ਜਾਨਦਾਰ ਜਿਨਾਂ ਦੇ ਸਰੀਰ ਵਿੱਚ ਹਜ਼ਮ ਕਰਨ ਵਾਲੀ ਸ਼ਕਤੀ ਹੈ ਓਹਨਾਂ ਨੂੰ ਕੁਦਰਤੀ ਤੌਰ ਤੇ ਹੀ ਆਪਣੇ ਆਪ ਦੀ ਰੱਖਯਾ ਵਾਸਤੇ ਮਜਬੂਰਨ ਖਾਣਾ, ਪੀਣਾ, ਹਜ਼ਮ ਕਰਨ ਤੇ ਹੱਗਣਾ ਮੂਤਣਾ ਪੈਦਾਂ ਹੈ, ਓਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਸੰਤਾਨ ਉਤਪਤੀ ਵਾਲੇ ਅਰੋਗ ਅੰਗ ਮੌਜੂਦ ਹਨ, ਓਹਨਾਂ ਨੂੰ ਓਹਨਾਂ ਅੰਗਾਂ ਸੰਬੰਧੀ ਕੁਦਰਤੀ ਨਿਯਮਾਂ ਦੀ ਪਾਲਣਾ ਮਜਬੂਰਨ ਕਰਨੀ ਹੀ ਪੈਂਦੀ ਹੈ ।

ਮਨੁੱਖ ਨੂੰ ਜਦ ਭੁੱਖ ਲਗਦੀ ਹੈ ਤਾਂ ਓਹ ਖਾਂਦਾ ਹੈ, ਤ੍ਰੇਹ ਲਗਦੀ ਹੈ ਤਾਂ ਪੀਂਦਾ ਹੈ, ਏਸੇਤਰ੍ਹਾਂ ਜਦ ਓਸਦੇ ਹਿਰਦੇ ਨੂੰ ਕਾਮ ਦੀ ਅੱਗ ਸਾੜਦੀ ਹੈ ਤਾਂ ਉਹ ਵਿਆਹ ਕਰਨ ਤੋਂ ਕਿਸ ਤਰ੍ਹਾਂ ਮੂੰਹ ਮੋੜ ਸਕਦਾ ਹੈ ?

ਵਿਆਹ ਦਾ ਸਭ ਤੋਂ ਵੱਡਾ ਭਾਵ ਏਹ ਹੋਣਾ ਚਾਹੀਦਾ

-੪੨-