ਪੰਨਾ:ਗ੍ਰਹਿਸਤ ਦੀ ਬੇੜੀ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਹਾਸ ਬਿਲਾਸ, ਪਵਿੱਤ੍ਰ ਪ੍ਰੇਮ, ਇਕ ਦੂਜੇ ਦੇ ਸੁਖ ਦਾ ਖਿਆਲ ਰੱਖਣਾ ਤੇ ਹਮਦਰਦੀ ਕਰਨਾ ਏਹ ਅਜੇਹੀਆਂ ਗੱਲਾਂ ਹਨ ਜਿਨ੍ਹਾਂ ਵੱਲੋਂ ਬੇਪ੍ਰਵਾਹ ਰਹਿਣ ਨਾਲ ਵਿਆਹ ਦੀ ਜ਼ਿੰਦਗੀ ਸੁਖ ਦੀ ਥਾਂ ਦੁੱਖ ਭਰੀ ਹੋ ਜਾਣ ਦਾ ਖਤਰਾ ਹੈ ।

ਏਸ ਤੀਸਰੇ ਅਸੂਲ ਦੀ ਜ਼ੋਰ ਨਾਲ ਪੁਸ਼ਟੀ ਕੀਤੀ ਜਾ ਸਕਦੀ ਹੈ, ਪਰ ਏਸ ਦੀ ਪਾਲਣਾ ਵਿੱਚ ਇਕ ਦੋ ਵੱਡੀਆਂ ਰੋਕਾਂ ਵੀ ਹਨ, ਜਿਨਾਂ ਵਿੱਚੋਂ ਇਕ ਏਹ ਹੈ ਕਿ ਇਸਤ੍ਰੀ ਘੜੀ ਮੁੜੀ ਗਰਭਵਤੀ ਹੋ ਜਾਂਦੀ ਹੈ । ਏਹ ਸਭ ਜਾਣਦੇ ਹਨ ਕਿ ਏਸ ਦੀ ਰੋਕ ਵਾਸਤੇ ਲੋਕ ਐਸੇ ਐਸੇ ਘ੍ਰਿਣਾ ਯੋਗ ਅਧ੍ਰਾਧ ਵੀ ਕਰ ਬੈਠਦੇ ਹਨ ਜੋ ਕਤਲ ਦੀ ਹੱਦ ਤੱਕ ਪਹੁੰਚਦੇ ਹਨ ਅਤੇ ਜਿਨ੍ਹਾਂ ਦਾ ਨਤੀਜਾ ਦੋਹਾਂ ਦੇ ਹੱਕ ਵਿੱਚ ਹਾਨੀਕਾਰਕ ਹੁੰਦਾ ਹੈ ।

ਏਸ ਮਾਮਲੇ ਉੱਤੇ ਲੰਮੀ ਵਿਚਾਰ ਕਰਨੀ ਵਿਅਰਥ ਹੈ, ਇਸ ਲਈ ਇਹਨਾਂ ਕਠਨਾਈਆਂ ਤੋਂ ਬਚਣ ਵਾਸਤੇ ਕੁਝ ਤਜਵੀਜ਼ਾਂ ਪ੍ਰਗਟ ਕਰ ਦੇਣੀਆਂ ਹੀ ਕਾਫ਼ੀ ਹਨ। ਆਰਾਮ ਤੇ ਸੁੱਖ ਦੀ ਭਰਪੂਰ ਜ਼ਿੰਦਗੀ ਬਤਾਉਣ ਵਾਸਤੇ ਸੰਜਮ ਦੀ ਹੱਦ ਨੂੰ ਗ੍ਰਹਿਣ ਕਰਨਾ ਵੱਡਾ ਜ਼ਰੂਰੀ ਹੈ, ਏਸ ਪ੍ਰਕਾਰ ਦੀ ਹੱਦ ਬੰਦੀ ਵਾਸਤੇ ਇੱਕ ਨੀਯਤ ਮਿਆਦ ਬੰਨ੍ਹ ਦੇਣੀ ਤਾਂ ਬਿਲਕੁਲ ਨਿਰਾਰਥੱਕ ਹੈ, ਕਿਉਂਕਿ ਸਾਰੇ ਮਰਦਾਂ ਅਤੇ ਸਾਰੀਆਂ ਤੀਵੀਆਂ ਦੇ ਸੁਭਾ ਇੱਕੋ ਜੇਹੇ ਨਹੀਂ ਹੁੰਦੇ, ਇਸ ਵਾਸਤੇ ਹਰੇਕ ਪਤੀ ਤੇ ਪਤਨੀ ਨੂੰ ਆਪਣੀ ਹੱਦ ਆਪੇ ਮੁਕੱਕਰ ਕਰ ਲੈਣੀ ਚਾਹੀਦੀ ਹੈ। ਬਹੁ ਭੋਗ ਵਰਗਾ ਪਾਪ ਕੋਈ ਨਹੀਂ ਤੇ ਭੋਗ ਨੂੰ ਬਿਲਕੁਲ ਹੀ ਤਿਆਗ ਦੇਣਾ ਯਾ ਏਨਾ ਚਿਰ ਰੋਕ ਛੱਡਣਾ ਜਿੰਨੇ ਚਿਰ ਵਿੱਚ ਕਿ ਉਸ ਦੇ

-੫੨-