ਪੰਨਾ:ਗ੍ਰਹਿਸਤ ਦੀ ਬੇੜੀ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਵੀਆਂ ਵਾਸਤੇ ਏਹ ਗੱਲ ਬੜੀ ਮਾੜੀ ਹੈ ਕਿ ਓਹ ਕ੍ਰੋਧ ਦੇ ਵੇਲੇ ਆਪਣੇ ਅੱਥਰੂਆਂ ਦੇ ਹਥਿਆਰ ਪਾਸੋਂ ਕੰਮ ਲੈਣ, ਸਗੋਂ ਖਿੜੇ ਮੱਥੇ ਨਾਲ ਪਤੀ ਦੀ ਭੁੱਲ ਓਸਨੂੰ ਸਮਝਾ ਦੇਣੀ ਚਾਹੀਦੀ ਹੈ,ਮਿੱਠ-ਬੋਲੀਆਂ ਤੇ ਪਤੀ ਦੀਆਂ ਆਗਯਾਕਾਰ ਰਹਿਣ ਵਾਲੀਆਂ ਪਤਨੀਆਂ ਆਪਣੇ ਘਰ ਬਾਰ ਨੂੰ ਚੰਦ ਵਤ ਚਮਕਾਉਣ ਦਾ ਕਾਰਨ ਹੁੰਦੀਆਂ ਹਨ। ਤੀਵੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਘਰ ਵਿੱਚ ਖੁਸ਼-ਦਿਲੀ, ਪ੍ਰਸੰਨਤਾ, ਉਮੈਦ ਤੇ ਖੁਸ਼ੀ ਨਹੀਂ ਓਥੇ ਮੁਹੱਬਤ ਕਦੇ ਨਹੀਂ ਠਹਿਰਦੀ !

ਘਰ ਦੀ ਸਫਾਈ ਤੇ ਸਜਾਵਟ ਤੀਵੀਂ ਦੇ ਸੁਚੱਜ ਉਤੇ ਨਿਰਭਰ ਹੈ। ਲਗਪਗ ਹਰੇਕ ਘਰ ਦੀਆਂ ਪ੍ਰਬੰਧਕ ਤੀਵੀਆਂ ਹੀ ਹਨ । ਮਰਦ ਦੀ ਘਰੋਗੀ ਦੁਨੀਆ ਦੀ ਤੀਵੀਂ ਰਾਣੀ ਹੈ । ਘਰ ਦਾ ਸਾਰਾ ਆਰਾਮ ਓਸਦੇ ਚੱਜ ਤੇ ਸਲੀਕੇ ਦੇ ਹੀ ਵੱਸ ਹੈ | ਜੇ ਆਦਮੀ ਸੰਜਮ ਨਾਲ ਖਰਚ ਕਰਨ ਵਾਲਾ ਹੋਵੇ ਤੇ ਤੀਵੀਂ ਫਜ਼ੂਲ ਖਰਚ ਹੋਵੇ ਤਾਂ ਘਰ ਦਾ ਕਦੇ ਕੱਖ ਨਹੀਂ ਬਣਦਾ। ਪਤੀ ਜੋ ਸਾਰਾ ਦਿਨ ਮੇਹਨਤ, ਮਜੂਰੀ ਕਰਕੇ ਗੁਜ਼ਾਰੇ ਜੋਗੀ ਮਾਯਾ ਕਮਾਉਂਦਾ ਹੈ ਓਸਨੂੰ ਏਹ ਨਿਸਚਾ ਹੋਣਾ ਚਾਹੀਦਾ ਹੈ ਕਿ ਦਸਾਂ ਨਵਾਂ ਦੀ ਕਮਾਈ ਵਿਅਰਥ ਚੀਜ਼ਾਂ ਉਤੇ ਖਰਚ ਨਹੀਂ ਹੋ ਰਹੀ ?

ਮਾਮਲੇ ਨੂੰ ਸੋਚਨ ਤੇ ਸਮਝਣ ਦਾ ਗੁਣ ਤੀਵੀਂ ਵਾਸਤੇ ਵੱਡਾ ਜ਼ਰੂਰੀ ਹੈ, ਉਸਨੂੰ ਹਰੇਕ ਕੰਮ ਦੇ ਨਫੇ ਨੁਕਸਾਨ ਤੇ ਚੰਗੇ ਮੰਦੇ ਦੀ ਸੋਚ ਰੱਖਣ ਦੀ ਵਾਦੀ ਪਾਉਣੀ ਚਾਹੀਦੀ ਹੈ, ਅਤੇ ਸਮੇਂ ਦਾ ਨੀਯਤ ਕਰਨਾ ਵੀ ਬਹੁਤ ਜ਼ਰੂਰੀ ਹੈ, ਵਕਤ ਹੀ ਦੌਲਤ ਹੈ, ਏਸਨੂੰ ਨਿਸਫਲ

-੬੮-