ਪੰਨਾ:ਗ੍ਰਹਿਸਤ ਦੀ ਬੇੜੀ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪਰ ਏਸ ਨਵੀਂ ਜ਼ਿੰਦਗੀ ਦਾ ਆਰੰਭ ਫਜ਼ੂਲ ਖਰਚੀ ਤੋਂ ਨਾ ਕੀਤੀ ਜਾਵੇ, ਸ਼ੁਰੂ ਤੋਂ ਹੀ ਇਸ ਗੱਲ ਦੀ ਵਾਦੀ ਪਾਓਕ ਖਰਚ ਆਮਦਨ ਨਾਲੋਂ ਵੱਧ ਨਾ ਜਾਵੇ ! ਸਿਆਣੀਆਂ ਕੌਮਾਂ ਵਿੱਚ ਸੰਜਮ ਦੀ ਆਦਤ ਜ਼ਰੂਰ ਹੁੰਦੀ ਹੈ, ਕਿਉਂਕਿ ਇਹ ਤਾਂ ਵਹਿਸ਼ੀਆਂ ਦਾ ਕੰਮ ਹੈ ਕਿ ਭਵਿੱਖਤ ਵਾਸਤੇ ਕੁਝ ਵੀ ਬਚਾ ਕੇ ਨਾ ਰੱਖਿਆ ਜਾਵੇ, ਨਿਰਮੂਲ ਫਾਇਦਿਆਂ ਦੀ ਆਸ ਤੇ ਅੱਗੋਂ ਖੱਟਨ ਦੀ ਉਮੈਦ ਉੱਤੇ ਆਪਣੀ ਵਰਤਮਾਨ ਜ਼ਿੰਦਗੀ ਉਤੇ ਭਾਰ ਨਾ ਪਾਓ । ਜੇ ਸ਼ੁਰੂ ਸ਼ੁਰੂ ਵਿੱਚ ਤੁਸੀਂ ਕੁਝ ਬਚਾ ਨਹੀਂ ਸਕਦੇ ਤਾਂ ਸ਼ਾਇਦ ਸਾਰੀ ਉਮਰ ਵਿੱਚ ਹੀ ਤੁਸੀਂ ਕਦੀ ਕੁਝ ਨਹੀਂ ਬਚਾ ਸਕੋਗੇ। ਕਰਜ਼ਾ ਇਕ ਭਿਆਨਕ ਸ਼ੱਤਰੂ ਹੈ, ਕਰਜ਼ੇ ਦੇ ਅਦਾ ਕਰਨ ਦੀ ਚਿੰਤਾ ਨਾਲ ਵਹੁਟੀ ਦੇ ਮੂੰਹ ਦੀ ਲਾਲੀ ਉਡ ਜਾਵੇਗੀ, ਏਹ ਨਾਮੁਰਾਦ ਕਰਜ਼ਾ ਆਦਮੀ ਦੀ ਸਾਰੀ ਹਿੰਮਤ, ਹੌਂਸਲੇ ਤੇ ਉਮੈਦ ਦਾ ਲੱਕ ਤੋੜ ਦੇਂਦਾ ਹੈ, ਭਵਿੱਖਤ ਦੀਆਂ ਸਾਰੀਆਂ ਮਨ-ਮੋਹਣ ਆਸਾਂ ਉਤੇ ਪਾਣੀ ਫੇਰ ਦੇਂਦਾ ਹੈ । ਘਰਾਂ ਵਾ ਸੁਖ ਫਜ਼ੂਲ ਖਰਚੀ ਨਾਲੋਂ ਸੰਜਮ ਦਵਾਰਾ ਵਧੇਰੇ ਪ੍ਰਾਪਤ ਹੁੰਦਾ ਹੈ । ਭਾਵੇਂ ਪੂਰਨ ਤੌਰ ਤੇ ਸਾਨੂੰ ਸੰਜਮ ਉਤੇ ਅਮਲ ਕਰਨ ਨਾਲ ਆਪਣੀਆਂ ਅਨੇਕਾਂ ਇਛਾਂ ਨੂੰ ਮਾਰਨਾ ਪੈਂਦਾ ਹੈ, ਪਰ ਜੇ ਡੂੰਗੀ ਨਜ਼ਰ ਨਾਲ ਦੇਖੋ ਤਾਂ ਸੰਜਮ ਸਾਡੀਆਂ ਯੋਗ ਖਾਹਸ਼ਾਂ ਨੂੰ ਪੂਰੀਆਂ ਕਰਨ ਤੋਂ ਕਦੇ ਨਹੀਂ ਰੋਕਦਾ |ਸੰਜਮ ਨਾਲ ਸਾਨੂੰ ਉਹ ਸੱਚੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਜੋ ਫਜ਼ੂਲ ਖਰਚ ਆਦਮੀਆਂ ਦੇ ਧਿਆਨ ਵਿਚ ਨਹੀਂ ਆ ਸਕਦੀਆਂ। ਕਰਜ਼ਦਾਰ ਬਣਕੇ ਤੁਸੀ ਆਪਣੀ ਸੁਤੰਤ੍ਰਤਾ

-੭੪-