ਸਮੱਗਰੀ 'ਤੇ ਜਾਓ

ਪੰਨਾ:ਗੰਗ ਤ੍ਰੰਗ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੁਰੋਂ ਲੱਗੀਆਂ

ਸਾਗਰ ਦੇ ਕਤਰੇ ਨੂੰ ਜਿਸ ਦਮ,
               ਕਿਰਨਾਂ ਨੇ ਭਰਮਾਇਆ।
ਵਿਛੜਦੇ ਹੀ ਸਾਰ, ਮਿਲਣ ਦਾ
               ਚਾਉ ਦਿਲੇ ਵਿੱਚ ਆਇਆ।
ਬੱਦਲ ਕਣੀਆਂ, ਨਾਲੇ, ਵਾਹੇ,
              ਨਦੀਆਂ, ਰੂਪ ਅਨੇਕਾਂ,
ਧਾਰ ਧਾਰ ਓੜਕ ਨੂੰ ਸ਼ੁਹਦਾ
               ਸਾਗਰ ਜਾਏ ਸਮਾਇਆ

――○――

ਭੇਸ ਅਨੇਕਾਂ ਨੇ ਜਿਉਂ ਕਤਰੇ ਨੇ,
                 ਮਿਲਨੇ ਦੇ ਲਈ ਕੀਤੇ।
ਖਾਤਰ ਯਾਰ ਮਿਲਣ ਦੀ ਸਾਡੇ,
                 ਜਨਮ ਅਨੇਕਾਂ ਬੀਤੇ
ਪਰਬਤ, ਬੇਲੇ ਤੇ ਪਸੂ ਪੰਛੀ,
                ਖ਼ਾਕੀ, ਨੂਰੀ, ਨਾਰੀ,
ਸਾਰੇ ਰੂਪ ਵਟਾਈ ਜਾਵਾਂ,
              ਵੱਲ ਸੰਜਨ ਚੁੱਪ ਕੀਤੇ।

-8-