ਸਮੱਗਰੀ 'ਤੇ ਜਾਓ

ਪੰਨਾ:ਗੰਗ ਤ੍ਰੰਗ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਇਆ ਮੁਰਦਾਰ

ਕਾਂ ਕਾਲਾ ਕੋਇਲ ਵੀ ਕਾਲੀ,
              ਪੰਛੀ ਜਾਤ ਸਦਾਏ।
ਕੋਇਲ ਸਭ ਆਖਣ ਮਿੱਠ ਬੋਲੀ,
              ਕਾਂ ਦੱਸਣ ‘ਕੰਨ ਖਾਏ’।
ਜਾਂ ਟੁਕਰ ਤਾਂ ਕਾਂ ਕਾਂ ਕਰਦਾ,
              ਹੀਣਾ ਤੇ ਜੰਗ ਹੋਇਆ,
ਪ੍ਰੀਤਮ ਦੇ ਬਿਹੂ ਵਿਚ ਗਾਂਦੀ,
              ਕੋਇਲ ਸ਼ੋਭਾ ਪਾਏ

――○――

ਰਖ ਮਾਇਆ ਮੁਰਦਾਰ ਦਿਲੇ ਜੋ,
               ਮੁਖ ਥੀਂ ਗਿਆਨ ਸੁਣਾਏ।
ਰਾਗ, ਤਾਨ, ਸੁਰ ਤਾਲ ਅਲਾਪੇ,
               ਦਰ ਘਰ ਸੋਭ ਨ ਪਾਏ।
ਪ੍ਰੀਤਮ ਦੇ ਰੰਗ ਰਤੜੇ ਜਿਹੜੇ,
              ਜਦ ਮੂਹੋਂ ਕੁਝ ਬੋਲਣ,
ਐਥੇ ਉਥੇ ਦੋਹੀਂ ਜਹਾਨੀਂ,
              ਸਭ ਨੂੰ ਸੁੰਦਰ ਭਾਏ।

-9-