ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਤਾ-ਚੰਗਾ! ਥੋੜੀ ਲੇਪਣ ਵਾਲੀ ਚੀਕਣੀ ਮਿੱਟੀ ਲਿਆ ਕੇ ਗੁੰਨ੍ਹ।

ਕਾਕੇ ਨੇ ਚੀਕਣੀ ਮਿੱਟੀ ਦਾ ਇਕ ਢੇਲਾ ਲਿਆ ਕੇ ਕੁੱਟਿਆ ਅਤੇ ਉਸ ਨੂੰ ਪਾਣੀ ਪਾ ਕੇ ਗੁਨ੍ਹਣ ਲੱਗਾ। ਭਾਈਏ ਹੁਰੀਂ ਬਾਹਰ ਨਿਕਲ ਗਏ। ਹੁਣ ਓਥੇ ਜਾਂ ਕਾਕਾ ਹੈ ਤੇ ਜਾਂ ਗੁਨੀ ਹੋਈ ਮਿੱਟੀ; ਭਾਈਏ ਹੁਰੀ ਤੇ ਹੈਣ ਹੀ ਨਹੀਂ। ਇੱਟ ਬਣੇ ਤਾਂ ਕੀਕੂੰ ਬਣੇ? ਕਾਕਾ ਵਿਚਾਰਾ ਭਾਈਏ ਨੂੰ ਲੱਭਦਾ ਫਿਰਦਾ ਹੈ। ਕਦੇ ਬਾਹਰ ਜਾਂਦਾ ਹੈ ਤੇ ਕਦੇ ਅੰਦਰ ਆਉਂਦਾ ਹੈ। ਥੋੜੀ ਦੇਰ ਪਿੱਛੋਂ ਭਾਈਏ ਹੁਰੀ ਭੀ ਆ ਗਏ। ਪੁੱਤ ਦੀ ਖ਼ੁਸ਼ੀ ਅਤੇ ਕੰਮ ਸਿੱਖਣ ਦੀ ਚਾਹ ਵੇਖ ਕੇ ਮਨ ਵਿੱਚ ਪਰਸੰਨ ਹੋਏ ਅਤੇ ਆਖਣ ਲੱਗੇ:-

ਕਾਕਾ! ਇੱਟ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਹੁਣ ਬਣਾਵਾਂਗੇ ਤਾਂ ਉਹ ਕਈ ਦਿਨ ਸੁਕਦੀ ਰਹੇਗੀ। ਹੱਛਾ ਹੁਣ ਡਬਲ ਰੋਟੀ ਵਾਲੀ ਟੀਨ ਦੀ ਪਿਆਲੀ ਲੈ

੨੦