ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ। (ਕਾਕਾ ਜਾ ਕੇ ਚੁੱਕ ਲਿਆਇਆ) ਹੱਛਾ ਇਹ ਗੁੰਨ੍ਹੀ ਹੋਈ ਮਿੱਟੀ ਇਸ ਵਿੱਚ ਤੁੰਨ ਕੇ ਭਰ ਦੇਹ ਅਤੇ ਫੇਰ ਧਰਤੀ ਉੱਤੇ ਮੁਧੀ ਮਾਰ ਕੇ ਬਾਹਰ ਕੱਢ ਦੇਹ।

ਕਾਕੇ ਨੇ ਪਿਤਾ ਦੇ ਦੱਸੇ ਵਾਙ ਸਾਰਾ ਕੰਮ ਕੀਤਾ ਅਤੇ ਉਹ ਗੁੰਨ੍ਹੀ ਹੋਈ ਮਿੱਟੀ ਚੌਕੋਣੀ ਹੋ ਕੇ ਬਾਹਰ ਆ ਪਈ!

ਪਿਤਾ-ਲੈ ਭਈ ਅੱਧੀ ਇੱਟ ਤਾਂ ਤੇਰੀ ਬਣ ਗਈ।

ਕਾਕਾ-ਟੁੱਟੀ ਤਾਂ ਨਹੀਂ, ਫੇਰ ਤੁਸੀਂ ਅੱਧੀ ਕਿਉਂ ਆਖਦੇ ਹੋ?

ਪਿਤਾ-ਹਾਂ ਭਈ ਮੈਂ ਭੁੱਲ ਗਿਆ! ਮੈਂ ਇਹ ਆਖਿਆ ਹੈ ਕਿ ਅੱਧਾ ਕੰਮ ਹੁਣ ਪੂਰਾ ਹੋ ਗਿਆ ਹੈ। ਹੁਣ ਇਸ ਨੂੰ ਦੋ ਤਿੰਨ ਦਿਨ ਤਕ ਸੁੱਕਣ ਦੇਹ।

ਇੱਟ ਦੇ ਸੁਕਦਿਆਂ ਤੀਕ ਕਾਕੇ ਨੂੰ ਏਨਾਂ ਫਿਕਰ ਲੱਗਾ ਰਿਹਾ ਕਿ ਦਿਨ ਵਿਚ ਉਹ ਸੌ ਸੌ ਵਾਰੀ ਜਾ ਕੇ ਉਸ ਇੱਟ ਨੂੰ ਵੇਖਦਾ ਭਈ ਸੁੱਕ ਗਈ ਹੈ ਕਿ ਨਹੀਂ। ਇੱਥੋਂ ਤਕ ਕਿ

੨੧