ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਤਰ ਸਿੰਘ ਨੇ ਇਕ ਘਰ ਨੂੰ ਫੋਲ ਕੇ ਡਿੱਠਾ ਤੇ ਝਟ ਆਖਣ ਲੱਗਾ, ‘ਭਾਈਆ ਜੀ! ਇਨ੍ਹਾਂ ਛੋਟੇ ਛੋਟੇ ਘਰਾਂ ਵਿਚ ਕਣਕ ਇਸ ਤਰ੍ਹਾਂ ਬੈਠੀ ਹੋਈ ਹੈ ਜਿਸ ਤਰ੍ਹਾਂ ਸਾਡੇ ਕੋਠੇ ਉੱਪਰ ਲੱਗੇ ਹੋਏ ਮੁਖੀਰ ਵਿੱਚ ਮੱਖੀਆਂ ਬੈਠੀਆਂ ਹੋਈਆਂ ਹੁੰਦੀਆਂ ਹਨ।’

ਗਿਆਨ ਸਿੰਘ-ਆਹੋ, ਉਸੇ ਤਰ੍ਹਾਂ ਹੀ।

ਇਨ੍ਹਾਂ ਗੱਲਾਂ ਨਾਲ ਚਤਰ ਸਿੰਘ ਦਾ ਅਨੁਭਵ ਵੱਧ ਗਿਆ ਅਤੇ ਉਸ ਨੂੰ ਇੱਨਾਂ ਸ਼ੌਕ ਲੱਗਾ ਕਿ ਉਹ ਰੋਜ਼ ਕਿਸੇ ਨਾ ਕਿਸੇ ਨਵੀਂ ਚੀਜ਼ ਦੀ ਬਾਬਤ ਉੱਤਰ ਪ੍ਰਸ਼ਨ ਕਰਦਾ ਰਹਿੰਦਾ। ਫਲਾਣੀ ਚੀਜ਼ ਕਿੱਥੋਂ ਆਈ ਹੈ? ਕਿਸ ਤਰਾਂ ਬਣਦੀ ਹੈ? ਕਿਸ ਕੰਮ ਆਉਂਦੀ ਹੈ? ਜੇਕਰ ਭਾਈਏ ਹੁਰੀਂ ਘਰ ਵਿਚ ਹੁੰਦੇ ਤਾਂ ਉਨ੍ਹਾਂ ਕੋਲੋਂ ਪੁੱਛਦਾ। ਜੇ ਉਹ ਨਾ ਹੁੰਦੇ ਤਾਂ ਆਪਣੀ ਮਾਂ ਅਥਵਾ ਭੈਣ ਪਾਸੋਂ ਹੀ ਉਸ ਦੀ ਬਾਬਤ ਪੁੱਛ ਲੈਂਦਾ। ਇਸ ਤਰ੍ਹਾਂ ਥੋੜੇ ਹੀ ਦਿਨਾਂ ਵਿੱਚ ਚਤਰ ਸਿੰਘ ਨੇ ਬਹੁਤ ਕੁਝ ਜਾਣ ਲਿਆ।

੩੧