ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਮਹਿੰਦੀ ਲਾਉਂਦੇ ਹਨ।

ਕਾਕਾ-ਕੀ ਉਹ ਮਹਿੰਦੀ ਲਾਉਣ ਨਾਲ ਜੁਆਨ ਹੋ ਜਾਂਦੇ ਹਨ?

ਮਾਂ-ਨਹੀਂ ਕਾਕਾ! ਮਹਿੰਦੀ ਲਾਉਣ ਦਾ ਉਨ੍ਹਾਂ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਚਿੱਟੇ ਵਾਲ ਕਾਲੇ ਜਾਂ ਲਾਲ ਹੋ ਜਾਣ ਤਾਂ ਜੋ ਸਾਨੂੰ ਬੁੱਢਾ ਕੋਈ ਨਾ ਆਖੇ। ਪਰ ਉਨ੍ਹਾਂ ਦੀ ਇਹ ਮੂਰਖਤਾ ਹੈ। ਸਿੱਖਾਂ ਵਿੱਚ ਮਹਿੰਦੀ ਲਾ ਕੇ ਜਾਂ ਹੋਰ ਕਿਸੇ ਕਿਸਮ ਦਾ ਕਲਫ਼ ਲਾ ਕੇ | ਆਪਣੇ ਵਾਲਾਂ ਨੂੰ ਕਾਲਾ ਜਾਂ ਲਾਲ ਕਰਨਾ ਮਨ੍ਹਾ ਹੈ।

ਕਾਕਾ-ਮਾਂ ਜੀ, ਮਨ੍ਹਾ ਕਿਉਂ ਹੈ?

ਮਾਂ-ਇਸ ਵਾਸਤੇ ਕਿ ਇਹ ਇਕ ਪਖੰਡ ਹੈ, ਝੂਠ ਹੈ। ਬੁਢਾਪੇ ਨੂੰ ਲੁਕਾ ਕੇ ਜੁਆਨੀ ਵਖਾਣੀ ਇੱਕ ਛਲ ਹੈ।

ਕਾਕਾ-ਮਾਂ ਜੀ! ਕਲਫ਼ ਕੀ ਹੁੰਦਾ ਹੈ?

ਮਾਂ-ਪੁੱਤ! ਕਲਫ ਇੱਕ ਦਵਾਈ ਹੁੰਦੀ ਹੈ, ਜਿਸ ਦੇ ਲਾਇਆਂ ਚਿੱਟੇ ਵਾਲ ਕਾਲੇ ਹੋ ਜਾਂਦੇ ਹਨ।

੩੫