ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਲਦੀ ਹਰੀ ਹੋ ਗਈ

ਇਕ ਦਿਨ ਕਾਕੇ ਚਤਰ ਸਿੰਘ ਦੀ ਮਾਂ ਹਲਦੀ ਪੀਹਣ ਬੈਠੀ। ਕਾਕੇ ਨੇ ਉਸ ਨੂੰ ਹਲਦੀ ਪੀਂਹਦੀ ਵੇਖ ਕੇ ਆਪਣੇ ਮਨ ਵਿਚ ਸੋਚਿਆ ਕਿ ਜੇਕਰ ਇਸ ਵਿੱਚ ਕੋਲੇ ਪਾ ਦੇਈਏ ਤਾਂ ਪਤਾ ਨਹੀਂ ਕਿਹਾ ਕੁ ਰੰਗ ਹੋ ਜਾਵੇ। ਇਹ ਸੋਚ ਕੇ ਉਹ ਦੋ ਤਿੰਨ ਕੋਲੇ ਚੁਕ ਲਿਆਇਆ। ਪਰ ਫੇਰ ਇਹ ਸੋਚਿਆ ਕਿ ਕਿਧਰੇ ਕੋਲੇ ਪਾਏ ਹੋਏ ਚੱਕੀ ਵਿੱਚ ਕਿਰਚ ਕਿਰਚ ਨਾ ਕਰਨ, ਇਨ੍ਹਾਂ ਨੂੰ ਦਰੜ ਕੇ ਪਾਵਾਂ। ਇਸ ਲਈ ਉਹ ਉਨ੍ਹਾਂ ਕੋਲਿਆਂ ਨੂੰ ਦੂਰ ਜਾ ਕੇ ਦਰੜ ਲਿਆਇਆ ਅਤੇ ਮਾਂ ਦੀ ਅੱਖ ਬਚਾ ਕੇ ਚੱਕੀ ਦੇ ਗਲੇ ਵਿੱਚ ਪਾ ਦਿੱਤੇ। ਬਸ ਫੇਰ ਕੀ ਸੀ, ਸਾਰੀ ਹਲਦੀ ਦਾ ਰੰਗ ਹਰਾ ਹਰਾ ਹੋ ਗਿਆ। ਇਹ, ਵੇਖ ਕੇ ਉਸ ਦੀ ਮਾਂ ਆਖਣ ਲੱਗੀ:-

ਹੈ ਹੈ! ਇਹ ਕੀ ਹੋਇਆ? ਇਨ੍ਹਾਂ ਚਿੜੀਆਂ ਦਾ ਸੱਤਿਆਨਾਸ! ਪਤਾ ਨਹੀਂ ਉਪਰੋਂ ਕੀ ਸੁਟ ਦਿੱਤਾ ਨੇ! ਮੇਰੀ ਸਾਰੀ ਹਲਦੀ ਖ਼ਰਾਬ ਹੋ ਗਈ।

੩੬