ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੇ ਨਹੀਂ ਸਨ, ਪਰ ਸਿਆਣਿਆਂ ਨੇ ਕਈਆਂ ਪਦਾਰਥਾਂ ਨੂੰ ਮਿਲਾ ਕੇ ਪੈਦਾ ਕਰ ਲਏ। ਕਿਸੇ ਨੇ ਨਵੀਨ ਤਰ੍ਹਾਂ ਦੇ ਫਲ ਫੌਲ ਪੈਦਾ ਕੀਤੇ। ਕਿਸੇ ਨੇ ਜੀਵ ਜੰਤਾਂ ਵਿੱਚ ਫ਼ਰਕ ਪੈਦਾ ਕੀਤਾ। ਕਿਸੇ ਨੇ ਦੋ ਕਿਸਮਾਂ ਦੇ ਕਬੂਤਰ ਮਿਲਾ ਕੇ ਇੱਕ ਤੀਜੀ ਜਾਤ ਕੱਢ ਮਾਰੀ। ਕਿਸੇ ਨੇ ਦੋ ਫਲ ਮਿਲਾ ਕੇ ਨਵੀਂ ਕਿਸਮ ਦਾ ਵਲ ਪੈਦਾ ਕਰ ਲਿਆ। ਮਤਲਬ ਇਹ ਕਿ ਜਿਉਂ ਜਿਉਂ ਸਮਾਂ ਗੁਜ਼ਰਦਾ ਗਿਆ, ਤਿਉਂ ਤਿਉਂ ਨਵੀਆਂ ਖੋਜਾਂ ਨਾਲ ਹੋਰ ਹੋਰ ਚੀਜ਼ਾਂ ਬਣਦੀਆਂ ਗਈਆਂ। ਇਸ ਤਰ੍ਹਾਂ ਹੀ ਰੰਗਾਂ ਦੀ ਗੱਲ ਹੈ।

ਇਹ ਆਖ ਕੇ ਭਾਈ ਹੁਰਾਂ ਪਹਿਲੇ ਕੋਲਾ ਕੱਢਿਆ ਅਤੇ ਪੁਛਿਆ:-

ਇਸ ਦਾ ਰੰਗ ਕੀ ਹੈ?

ਕਾਕਾ-ਕਾਲਾ।

ਗਿਆਨ ਸਿੰਘ-(ਹਲਦੀ ਦੀ ਗੰਢੀ ਵਿਖਾਲ ਕੇ) ਹੱਛਾ ਇਸ ਦਾ ਰੰਗ?

ਕਾਕਾ-ਪੀਲਾ।

੪੩