ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਟੇ ਅਤੇ ਪਾਣੀ ਨਾਲ ਪੀਠੀ। ਭਾਈ ਗਿਆਨ ਸਿੰਘ ਨੇ ਥੋੜਾ ਜਿਹਾ ਕੋਲਾ ਪਾ ਦਿੱਤਾ ਅਤੇ ਆਖਿਆ:-ਦੋ ਚਾਰ ਰਗੜੇ ਹੋਰ ਦੇ ਲੈ।

ਕਾਕਾ-ਆਹੋ ਭਾਈਆ ਜੀ! ਇਹ ਤਾਂ ਨੀਲੀ ਹੋ ਗਈ!

ਗਿਆਨ ਸਿੰਘ-ਤੂੰ ਵੇਖਦਾ ਜਾ, ਇਹ ਅਜੇ ਕਿੰਨੇ ਰੰਗ ਬਦਲਦੀ ਹੈ। ਹੁਣ ਇਸ ਵਿਚ ਥੋੜੀ ਹਲਦੀ ਮਿਲਾ ਕੇ ਪੀਹ ਵੇਖ।

ਕਾਕੇ ਨੇ ਥੋੜੀ ਜਿਹੀ ਹਲਦੀ ਉਸ ਵਿਚ ਪਾ ਕੇ ਘੋਟੀ ਤਾਂ ਖੜੀਆ ਹਰੀ ਹੋ ਗਈ।

ਗਿਆਨ ਸਿੰਘ-ਹੁਣ ਇਸ ਵਿਚ ਥੋੜਾ ਗੇਰੂ ਪਾ ਕੇ ਘੋਟ।

ਗੇਰੂ ਪਾ ਕੇ ਘੋਟਿਆ ਤਾਂ ਠੀਕ ਉਦੇ ਰੰਗ ਦੀ ਚੀਜ਼ ਬਣ ਗਈ।

ਗਿਆਨ ਸਿੰਘ-ਇਸੇ ਤਰ੍ਹਾਂ ਹੋਰ ਬਹੁਤ ਸਾਰੇ ਰੰਗ ਤਜਰਬੇ ਨਾਲ ਬਣ ਸਕਦੇ ਹਨ। ਜੇਕਰ ਕਾਲੇ ਅਤੇ ਲਾਲ ਰੰਗ ਨੂੰ ਇਕੱਠਾ ਮਿਲਾ ਦੇਈਏ ਤਾਂ ਫੇਰ ਕਿਰਮਚੀ ਰੰਗ ਬਣ ਜਾਵੇ।

੪੫