ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-(ਨਿੰਮ ਦਾ ਬ੍ਰਿਛ ਵੇਖ ਕੇ) ਭਾਈਆ ਜੀ!ਇਹ ਤਾਂ ਨਿੰਮ ਹੈ ਨਾ?

ਗਿਆਨ ਸਿੰਘ-ਆਹੋ!

ਥੋੜੀ ਦੂਰ ਅੱਗੇ ਗਏ ਤਾਂ ਇਕ ਧ੍ਰੇਕ ਦਾ ਬੂਟਾ ਆਇਆ। ਭਾਈ ਗਿਆਨ ਸਿੰਘ ਜੀ ਨੇ ਕਾਕੇ ਪਾਸੋਂ ਪੁੱਛਿਆ, ‘ਕਿਉਂ ਕਾਕਾ! ਇਹ ਕਾਹਦਾ ਬ੍ਰਿਛ ਹੈ?’

ਕਾਕਾ-ਇਹ ਨਿੰਮ ਹੈ। (ਕਿਉਂਕਿ ਨਿੰਮ ਅਤੇ ਧ੍ਰੇਕ ਦੇ ਬਿਛੁ ਵਿੱਚ ਬਹੁਤ ਥੋੜਾ ਫ਼ਰਕ ਹੁੰਦਾ ਹੈ)

ਗਿਆਨ ਸਿੰਘ-ਇਹ ਨਿੰਮ ਨਹੀਂ। ਇਸ ਨੂੰ ਲੋਕੀਂ ਧ੍ਰੇਕ ਜਾਂ ਬਕੈਣ ਆਖਦੇ ਹਨ। ਇਹ ਆਖ ਕੇ ਦੋਹਾਂ ਦੇ ਫਲ ਅਤੇ ਪੱਤਰ ਮਿਲਾ ਕੇ ਦੱਸਿਆ ਕਿ ਨਿੰਮ ਅਤੇ ਧ੍ਰੇਕ ਵਿੱਚ ਇਹ ਫ਼ਰਕ ਹੈ।

ਉੱਪਰ ਦਸੇ ਵਾਙ ਉਨ੍ਹਾਂ ਦੋਹਾਂ ਦੇ ਭੀ ਪੱਤਰ ਬੰਨ ਲਏ। ਇਸ ਤਰ੍ਹਾਂ ਸੈਰ ਕਰਦੇ ਕਰਦੇ ਇਕ ਤਲਾ ਉੱਪਰ ਜਾ ਬੈਠੇ। ਉੱਥੇ ਇਕ ਫੁੱਲ ਵੇਖ ਕੇ ਭਾਈ ਹੁਰਾਂ ਕਾਕੇ ਨੂੰ ਕਿਹਾ, ‘ਦੇਖ ਕਾਕਾ!

੫੮