ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਫੁੱਲ ਅੱਜ ਕੱਲ ਨਵਾਂ ਹੀ ਬਣਿਆ ਹੈ। ਇਸ ਨੂੰ ਯੂਰਪ ਦੇ ਮਾਲੀਆਂ ਨੇ ਸੁਧਾਰ ਸੁਧਾਰ ਕੇ ਅਜਿਹਾ ਕਰ ਲਿਆ ਹੈ। ਅਤੇ ਢੰਗ ਉਹੋ ਹੈ ਜੋ ਮੈਂ ਤੈਨੂੰ ਹੁਣੇ ਦਸਿਆ ਸੀ ਕਿ ਪਿਉਂਦ ਕਰਨ ਨਾਲ ਬਹੁਤ ਫਰਕ ਪੈ ਜਾਂਦਾ ਹੈ। ਵਲੈਤ ਵਿੱਚ ਇਨ੍ਹਾਂ ਗੱਲਾਂ ਦਾ ਬਹੁਤ ਸ਼ੌਕ ਹੈ ਅਤੇ ਉੱਥੇ ਅਜਿਹੀਆਂ ਕਾਢਾਂ ਕੱਢਣ ਵਾਲੇ ਨੂੰ ਬਹੁਤ ਇਨਾਮ ਮਿਲਦਾ ਹੈ। ਹਰ ਸਾਲ ਫੁੱਲਾਂ ਦੀ ਨੁਮਾਇਸ਼ ਵਿੱਚ ਲੋਕੀਂ ਹਜ਼ਾਰਾਂ ਰੁਪੱਯੇ ਇਨਾਮ ਹਾਸਲ ਕਰ ਜਾਂਦੇ ਹਨ। ਹੱਛਾ! ਹੁਣ ਤੂੰ ਪੱਤਿਆਂ ਦੀ ਗੰਢ ਖੋਲ੍ਹ ਅਤੇ ਇੱਕ ਇੱਕ ਚੀਜ਼ ਦੇ ਪੱਤਰ ਵੱਖਰੇ ਕਰ ਕੇ ਮੈਨੂੰ ਦੇਈ ਜਾਹ।

ਕਾਕਾ-ਇਹ ਤਾਂ ਸਾਰੇ ਆਪਸ ਵਿੱਚ ਮਿਲ ਗਏ ਹਨ।

ਗਿਆਨ ਸਿੰਘ-ਪਛਾਣ ਨਹੀਂ ਸਕਦਾ?

ਕਾਕਾ-ਪਛਾਣ ਕਿਉਂ ਨਹੀਂ ਸਕਦਾ, ਭਾਈਆ ਜੀ!

ਗਿਆਨ ਸਿੰਘ-ਫੇਰ ਵੱਖਰੇ ਵੱਖਰੇ ਕਰ ਕੇ

੫੯