ਪੰਨਾ:ਚਾਚਾ ਸ਼ਾਮ ਸਿੰਘ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣਾਓ।
ਇਕ ਵੇਰੀ ਵੀ ਜੇ ਇਹ ਹਿੰਮਤ ਕਰ ਲਈ ਤਾਂ ਵੇਖਣਾ ਜੁ ਐਂਗਣ, ਵੈਂਗਣ, ਛਲ ਛਲੈਂਗਣ, ਤੇ ਤਾਰਾ ਮੀਰਾ ਬਕਰਾ, ਸਭ ਇਉਂ ਅਲੋਪ ਹੋ ਜਾਣਗੇ ਜਿਵੇਂ ਕਿ ਸਿਖ ਨੌਜਵਾਨਾਂ ਤੋਂ ਚੀਫ਼ ਖਾਲਸਾ ਦੀਵਾਨ ਦਾ ਅਸਰ ਅਲੋਪ ਹੋ ਗਿਆ ਹੈ। ਬਸ ਹਿੰਮਤ ਕਰੋ, ਤੇ ਆਪਣੀ ਚਾਰਪਾਈ ਤੋਂ ਉਠਦਿਆਂ ਸਾਰ ਹਰ ਜੁਮਾਰਾਤ ਦੀ ਸਵੇਰ ਨੂੰ ਆਪਣੀ ਰੰਨ ਵਲ ਮੂੰਹ ਕਰਕੇ ਹੇਠ ਲਿਖਿਆ ਨਾਹਰਾ ਲਗਾਓ।

ਮਰਦ ਮਹਾਤਮਾ ਕੀ ਜੈ
ਚਾਚਾ ਸ਼ਾਮ ਸਿੰਘ ਕੀ ਜੈ
ਚਾਚਾ ਸ਼ਾਮ ਸਿੰਘ ਅਮਰ ਰਹੇ।
ਮਰਦ ਮਹਾਤਮਾ ਅਮਰ ਰਹੇ।

੧੧੪