ਪੰਨਾ:ਚਾਚਾ ਸ਼ਾਮ ਸਿੰਘ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


"ਅਕਲ ਨਾਲ ਜੋੜਾਂਗਾ ਈ' ਮਦਾਰੀਆ, ਮਦੂਕਰਾ ਬੋਲ ਪਿਆ।
'ਅਕਲ ਹੁੰਦੀ ਮਦੂਕਰੇ, ਤਾਂ ਇਹ ਫੇਰ ਮਦਾਰੀਆਂ ਕੋਲੋਂ ਹੀ ਮੰਗਦਾ। ਪਰ ਇਹ ਤਾਂ ਦਸ ਮਜੂਰੇ
,ਕੀ ਬਣੇਗਾ, ਘੋੜਾ ਕਿ ਘੋੜੀ?
'ਘੋੜਾ' ਅਤੇ ਚਾਚਾ ਜੀ ਦੇ ਲਹਿਜੇ ਵਿਚ ਮਰਦ ਹੋਣ ਦਾ ਮਾਣ ਸੀ।
"ਵਾਹ ਓਏ, ਸਦਕੇ, ਪਰ ਇਹ ਤਾਂ ਦਸ, ਜ਼ਨਾਨਾ ਬਣੇ ਕਿ ਜ਼ਨਾਨੀ?
‘ਜ਼ਨਾਨਾ।
ਅਤੇ ਮਦਾਰੀ ਨਾਲ ਮਦੂਕਰਾ ਤੇ ਮਦੂਕਰੇ ਨਾਲ ਹੋਰ ਸਾਰੇ ਮਰਦ ਸਾਰੇ ਦੇ ਸਾਰੇ ਹੀ ਹਸ ਪਏ।
ਚੰਗਾ ਬਈ ਚੰਗਾ’ ਠੀਕ ਕਿਹਾ ਈ, ਫਿਰ ਕੀ ਚਾਹੀਦਾ ਏ,
ਰੁਪਈਏ ਹਾਂ?
'ਹਾਂ।'
‘ਹਛਾ ਫੇਰ, ਹਥ ਜੋੜ' ਅਤੇ ਚਾਚੇ ਹੋਰੀ, ਹਥ ਜੋੜ ਲਏ, ਚੰਗਾ ਮੇਰੋ ਮਗਰੋ ਕਹੋ।
‘ਰਬਾ ਦੇ।
'ਛੇਤੀ ਛੇਤੀ।'


੨੩