ਪੰਨਾ:ਚਾਚਾ ਸ਼ਾਮ ਸਿੰਘ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੌਣੇ ਨੌਂ ਵਜੇ ਸ਼ੁਰੂ ਹੋ ਕੇ ਠੀਕ ਅਠ ਵਜਕੇ ਪੰਜਤਾਲੀਆਂ ਿਮੰਟਾਂ ਤੇ ਖਤਮ ਹੋ ਗਿਆ । ਸ਼ੁਰੂ ਸ਼ੁਰੂ ਵਿਚ ਇਕ ਅਧ ਜ਼ਰੂਰੀ ਮਾਮਲੇ ਦੀ ਤਹਿ ਕਰ ਦੇਣ ਮਗਰੋਂ ਅੰਤ ਵਿਚ ਸਾਡੀ ਇਸਤ੍ਰੀ ਨੇ ਜਿਹੜੀ ਕਿ ਇਕ ਦੋ ਤਕਰੀਰਾਂ ਕਰਕੇ ਖੂਬ ਗਰਮ ਹੋਈ ਹੋਈ ਸੀ, ਹੇਠ ਲਿਖਿਆ ਮਤਾ ਪੇਸ਼ ਕਰ ਮਾਰਿਆ:-

ਕਿਉਂ ਜੋ ਬਹੁਤ ਸੋਚ ਵਿਚਾਰ ਮਗਰੋਂ ਆਲ ਫੈਮੇਲੀ ਕਾਨਫਰੰਸ, ਦਾ ਇਹ ਇਜਲਾਸੇ ਖਾਸ ਸ੍ਰੀ ਭਤਰੀਆ ਜੀ ਦੇ ਚਾਚੇ ਸ: ਸ਼ਾਮ ਸਿੰਹ ਜੀ ਮਹਾਰਾਜ ਮੂਰਖਾਨੇ ਮੂਰਖ, ਦੇ ਏਸ ਪਰਕਾਰ ਿਪੰਡ ਪਧਾਰ ਜਾਣ ਕਾਰਨੇ ਕਾਫੀ ਤੋਂ ਜ਼ਿਆਦੇ ਪਰ ਚਾਹ ਤੋਂ ਘਟ ਸ਼ੋਕ-ਮਈ ਹੈ, ਏਸ ਲਈ ਅਜ ਦਾ ਇਹ ਭਾਰੀ ਇਜਲਾਸ ਬਿਲਾ ਕਿਸੇ ਅੜੇ ਇਮਤਿਹਾਨ ਦੇ ਕੇਵਲ ਆਪਣੀ ਸੰਮਤੀ ਨਾਲ ਹੀ ਇਹ ਪਾਸ ਕਰਦਾ ਹੈ ਜੋ ਅਜ ਤੋਂ ਹੇਠ ਲਿਖੋ ਹਕੂਕ (ਪਰ ਹੁਕੇ ਦੀ ਜਮਾਂ ਨਹੀਂ) ਹਿਬਾ ਕਰਕੇ ਇਸ ਇਜਲਾਸ ਵਲੋ ਸ੍ਰੀ ਭਤਰੀਆ ਜੀ ਨੂੰ ਦਿੱਤੇ ਜਾਣ । ਅਵਲ ਇਹ ਜੋ ਆਉਦੇ ਤੋਂ ਆਉਂਦੇ ਐਤਵਾਰ ਨੂੰ ਮਤਲਬ ਕੀ ਫੱਟਾ ਫਟ ਸ੍ਰੀ ਭਤਰੀਆ ਜੀ ਆਪਣੇ ਪਿੰਡ ਆਪਣੇ ਚਾਚਾ ਜੀ ਦੀ ਸੇਵਾ ਵਿਖੇ ਜਾਣ, ਦੋਇਮ ਜੁ ਉਹ ਚਾਚਾ ਜੀ ਦੀ ਪੂਰੀ ਪੂਰੀ ਪਰ ਪੂਰੀਓ ਪੂਰੀ ਕੜਾਹ ਨਹੀਂ, ਪੁਛ ਪਰਤੀਤ ਕਰਨ ਅਤੇ ਸੋਇਮ ਇਹ ਜੁ ਇਹ ਸਭ ਕੁਛ ਕਰਕੇ ਉਹ ਇਕ ਮੁਕੰਮਲ, ਮੁਦੱਲਲ, ਮੁਫੱਸਲ, ਅਤੇ ਮੁਸਲਸਿਲ ਰਿਪੋਰਟ ਫੌਰਨ ਤੋਂ ਪੇਸ਼ਤਰ ਇਸ ਇਜਲਾਸ ਦੀ ਅਗਾੜੀ ਪੇਸ਼ ਕਰਨ।

ਅਸਾਂ ਏਸ ਰੈਜੁੁੂਲਿਉੂਸ਼ਨ ਦੀ ਪ੍ਰੜੋਤਾ ਕੀਤੀ · ਅਤੇ ਨੇੜੇ-ਤੇੜੇ ਸੀ ਜੋ ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋ ਜਾਂਦਾ,

੫੭