ਪੰਨਾ:ਚਾਚਾ ਸ਼ਾਮ ਸਿੰਘ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਵੇਂ ਰਾਹ ਜਾਂਦੀ ਮੇਲ ਮੁਲਾਕਾਤ ਹੀ ਸੀ, ਜਾਂ ਕਿ ਕਿਸੇ ਮੁਕਾਬਲੇ ਦਾ ਮੇਲ ਸੀ, ਜਾਂ ਫਿਰ ਉਹ ਕੋਈ ਸਾਲਾਨਾ ਜੋੜ ਮੇਲ ਹੀ ਸੀ, ਪਰ ਸਾਨੂੰ ਇਤਨਾ ਕੁ ਜ਼ਰੂਰ ਯਕੀਨ ਹੋ ਗਿਆ ਏ ਜੁ ਉਹ ਮੇਲ ਜ਼ਰੂਰ ਸੀ ਕਿ ਜਿਸ ਮੇਲ ਦੀ ਮਿਲਨੀ ਨਾਲ ਸਾਡੇ ਚਾਚਾ ਜੀ ਦੀ ਬੰਸਾਵਲੀ ਅਰੰਭ ਹੋਈ, ਯਾਨੀ ਕਰ ਕਰ ਕੇ , ਯੇ ਅਦਭੁਤ ਕਥਾ ਬਾਚਨੇ ਕਾ ਪਰਯੋਜਨ ਆਦਰਨੀਯ ਸਭਾ ਪਤੀ ਵਾ ਪਰਤਿਸ਼ਠਤ ਸਜਣੋ ਕਿਨਤੂੰ ਯਹੀ ਹੈ ਕਿ ਜਿਸ ਤਰਹ ਕਿਸੀ ਵਸਤੂ ਸੇ ਭੈਤੀਤ ਹੁਆ ਕੋਈ ਕਛੂ ਕੁੰਮਾ ਅਪਣੀ ਗਰਦਨ ਆਪਣੇ ਪੇਟ ਮੇਂ ਸੁਕੇੜ ਲੇਤਾ ਹੈ, ਠੀਕ ਉਸੀ ਪਰਕਾਰ ਸੇ ਹਮਾਰੇ ਚਾਚਾ ਜੀ ਭੀ ਉਸ ਸਮੇਂ ਕੁਛ ਇਸੀ ਤਰਹ ਸੋਏ ਪੜੇ ਥੇ ਕਿ ਮਾਨੋਂ ਵਹ ਕਿਸੀ ਕੱਛੂ ਕੇ ਕਰੀਬੀ ਸੰਬੰਧੀਓਂ ਮੇਂ ਸੇ ਥੇ...... "
ਗੋਲ ਗੁੱਛਾ ਪਏ ਹੋਏ ਚਾਚਾ ਜੀ ਨੂੰ ਉਸ ਦਿਨ ਅਸੀਂ ਬਥੇਰੀਆਂ ਹੀ ਵਾਜਾਂ ਮਾਰੀਆਂ, ਪਰ ਉਸ ਜਣਿਆਂ ਵੀ ਹਿਕ ਨਾ ਲਗੀ ਅਤੇ ਉਹ ਗੋਲ ਮੋਲ, ਅਹਿਲ, ਅਵਾਕ ਅਤੇ ਅਡੋਲ, ਢੋਲ ਦੋ ਢੋਲ, ਉਂਝ ਦੇ ਉਂਝ ਹੀ ਪਏ ਰਹੇ, ਜਦੋਂ ਸਾਡੀਆਂ ਇਹ ਅਤੇ ਕਈ ਕੁ ਹੋਰ ਤਜਵੀਜ਼ਾਂ ਸਰ ਕ੍ਰਿਪਸ ਦੀਆਂ ਤਜਵੀਜ਼ਾਂ ਵਾਂਗ ਵਿਅਰਥ ਸਾਬਤ ਹੋਈਆਂ ਤਾਂ ਅਸਾਂ ਚਾਚਾ ਜੀ ਦੀ ਅਫ਼ਲਾਤੂਨੀ ਹੀ ਘਸੀਟ ਲਾਹੀ, ਪਰ ਚਾਚਾ ਜੀ ਸਨ ਜੁ ਫੇਰ ਵੀ ਉਸੇ ਤਰਾਂ ਹੀ ਪਏ ਰਹੇ। ਮਗਰੋਂ ਦੀ ਜਦੋਂ ਅਸੀਂ ਚਾਚਾ ਜੀ ਨੂੰ ਫੇਰ ਕੁਝ ਬਾਹੋਂ ਝੰਜੋੜਿਆ ਤੇ ਲਤੋਂ ਮਰੋੜਿਆ ਤੇ ਤਾਂ ਕਿਧਰੇ ਚਾਚਾ ਜੀ ਦੇ ਸਵਾਸ ਮੁੜੇ ਅਤੇ ਉਹ ਉਠ ਕੇ

੮੨