ਪੰਨਾ:ਚਾਚਾ ਸ਼ਾਮ ਸਿੰਘ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰੀ, ਪਰ ਹਾਂ, ਭੈੜੇ ਸ਼ਗਨਾਂ ਵਿਚੋਂ ਮੇਰੀ ਧੀ ਖਸਮਾਂਖਾਣੋ ਨੇ ਠੀਕ ਜਿਸ ਵੇਲੇ ਚਾਚਾ ਜੀ ਤੁਰਨ ਲਗੇ ਉਸੇ ਵੇਲੇ ਨਕ ਵਿਚੋਂ ਇਕ ਨਿਛ ਕਢ ਕੇ ਜ਼ੋਰ ਦੀ ਦੇ ਮਾਰੀ, ਬਸ ਫੇਰ ਕੀ ਸੀ, ਚਾਚਾ ਜੀ ਜਿਥੋਂ ਦੇ ਸਨ, ਉਥੇ ਖੜੇ ਦੇ ਖੜੇ ਹੀ ਰਹਿ ਗਏ। ਅਸਾਂ ਬਥੇਰਾ ਹੀ ਕਿਹਾ, ਵਧ ਵਧ ਕੇ ਕਿਹਾ, ਹਟ ਹਟ ਕੇ ਕਿਹਾ, ਗਲ ਕੀ, ਕਿਹਾ ਹੀ ਕਿਹਾ, ਤੇ ਕਹਿੰਦੇ ਹੀ ਗਏ ਪਰ ਚਾਚਾ ਜੀ ਨੇ ਸਾਡੀ ਨਹੀਂ ਸੁਣੀ ਸਭ ਅਣਣੁਣੀ ਕਰ ਦਿਤੀ ਅਤੇ ਅਖਰ ਨੂੰ ਸਾਨੂੰ ਵੀ ਅਪਣਾ ਟੂਲ ਪੋਲੋਗਰਾਮ ਮੁਲਤਵੀ ਕਰਨਾ ਪਿਆ।
ਅਸੀਂ ਅਜੇ ਇਲਤਵਾ ਦਾ ਐਲਾਨ ਕਰਨ ਹੀ ਵਾਲੇ ਸਾਂ ਜੋ ਸਾਨੂੰ ਆਪਣੇ ਬੂਹਿਓਂ ਬਾਹਰ ਡੌਂਡੀ ਦੋਏ ਹਥੀ ਪਿਟਦੀ ਸੁਣਾਈ ਦੋ ਗਈ।

ਡੌਂਡੀ

ਸੁਨੀਏ ਜਨਾਬਿ ਵਾਲਾ, ਕਿਆ ਕਹਿਤਾ ਹੈ ਮੁਨਾਦੀ ਵਾਲਾ, ਕਸਬੇ ਕਿ ਕੁਲ ਸਾਇਬਾਨ, ਮਹਿ ਤੰਬੋਟੀਆਨ ਵੀ ਕਨਾਤਾਨ ਮਤਲਾ ਰਹੇ ਕਿ ਆਜ ਰਾਤ ਕੋ ਬਹੁਕਮ ਸਰਕਾਰ ਦੌਲਤ ਮਦਾਰ ਹਰ ਇਕ ਕੋ ਨੌਣੋਂ ਪੌਂ ਵਜੇ ਅਪਣਾਂ ਅਪਣਾਂ ਦੀਵਾ ਬਤੀ ਦੀਵਾ ਤੇਤੀ ਕਰ ਦੇਨਾ ਹੋਗਾ, ਯਨੀ ਸ਼ਹਿਰ ਕੇ ਸਭ

੮੫