ਪੰਨਾ:ਚਾਚਾ ਸ਼ਾਮ ਸਿੰਘ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨

ਵਿਆਹ ਮਗਰੋਂ

ਸੰਧੀ ਨਾਮੇ ਦੀ ਖਬਰ ਸੁਣ ਕੇ ਪਹਿਲੋਂ ਤਾਂ ਅਸਾਂ ਇਹੋ ਜਾਤਾ ਕਿ ਹੋਵੇ ਨ ਹੋਵੇ ਇਹ ਤਾਂ ਜ਼ਰੂਰ 'ਕਿਸੀ ਦੁਸ਼ਮਨ ਨੇ ਉੜਾਈ ਹੋਗੀ', ਪਰੰਤੂ ਜਦੋਂ ਘਰੀਂ ਅਪੜ ਕੇ ਅਸੀਂ ਆਪਣੇ ਚਾਚੀ ਚਾਚੇ ਨੂੰ ਬਾਂਹ ਵਿਚ ਬਾਂਹ ਪਾਈ 'ਏਕ ਜੋਤਿ ਦੋਇ ਮੂਰਤੀ' ਹੋਇਆ ਡਿਠਾ ਤਾਂ ਰਬ ਸਚੇ ਦੀ ਸਹੁੰ, ਸਾਡੇ ਤਾਂ ਸਾਰੇ ਹੀ ਸ਼ਕ ਸ਼ਭ ਕਰਾਂ ਤਾਂ ਇਉਂ ਦੀ ਹਰਨ ਹੋ ਗਏ ਜਿਵੇਂ ਕਿ ਸੌ ਕੁ ਸਾਲ ਹੋਏ ਸ਼ਾਹ ਮੁਹੰਮਦ ਦੀ ਦੰਦ ਕਥਾ ਹੈ, ਸਿਖਾਂ ਦੀਆਂ ਲੜਾਈਆਂ ਵਿਚੋਂ ਖਾਲਸਾ ਹਰਨ ਹੋ ਗਿਆ ਸੀ-

'ਏਥੋਂ ਹਰਨ ਹੋ ਗਿਆ ਹੈ ਖਾਲਸਾ ਜੀ, ਚੌਦਾਂ ਹਥਾਂ ਦੀ ਮਾਰਕੇ ਜਾਨ ਛਾਲੀ। ਖੈਰ, ਖਾਲਸਾ ਜੀ ਹਰਨ ਹੋ ਗਏ ਜਾਂ ਹਰਨੀਆਂ, ਇਹ ਮਸਲਾ ਤਾਂ ਜੀਵਾ ਵਿਗਿਆਨੀਆਂ ਦੀ ਖੋਜ ਦਾ ਮੁਹਤਾਜ ਹੈ, ਸਾਨੂੰ ਤਾਂ ਕੇਵਲ ਇਹ ਸਾਰ ਹੈ ਜੋ ਚਾਚਾ ਚਾਚੀ ਦੇ

੯੬