ਪੰਨਾ:ਚਾਰੇ ਕੂਟਾਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਸਲਾਂ ਉਗਣਾ, ਪਕਣਾ, ਗਹਿਣਾ,
ਆਪ ਮੁਹਾਰੇ ਬੁੱਲ੍ਹਾਂ ਕਹਿਣਾ,
'ਨਵੇਂ ਪਰਾਹੁਣੇ, ਨਵੀਆਂ, ਤੌਣਾ,
ਤਪਣੇ ਨਵੇਂ ਤੰਦੂਰ'-ਹੋ, ਅੰਬੀਆਂ ਨੂੰ.....

ਅੱਖੀਆਂ ਨੇ ਲੋਆਂ ਵਿਚ ਆਉਣਾ,
ਕਾਵਾਂ ਬੈਠ ਬਨੇਰੇ ਲਾਉਣਾ,
ਸੱਜਨ ਆਇਆਂ ਅਰਸ਼ਾਂ ਵਿਚੋਂ,
ਲਹਿ ਪੈਣੀ ਇਕ ਭੂਰ--
ਅੰਬੀਆਂ ਨੂੰ ਪੈ ਗਿਆ ਬੂਰ।

-੯੯-