ਪੰਨਾ:ਚਾਰੇ ਕੂਟਾਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਸ



ਅੰਬੀਆਂ ਨੂੰ ਪੈ ਗਿਆ ਬੂਰ,
ਮਿਲ ਪੈਣੇ ਨੇ ਮਜਬੂਰ।

ਅੰਬੀਆਂ ਪੱਕੀਆਂ ਤੇ, ਹੋ!
ਉਚੀਆਂ ਢੱਕੀਆਂ ਤੇ, ਹੋ!

ਲਗਰ ਜਵਾਨੀ ਖਾਏ ਹੁਲਾਰੇ,
ਪੰਛੀਆਂ ਛੋਹ ਲਏ ਗੀਤ ਪਿਆਰੇ,
ਖੇਤਾਂ ਵਿਚ ਹਰਿਆਵਲ ਨੱਚਦੀ,

ਆਸ਼ਾ ਹੈ ਭਰਪੂਰ-ਅੰਬੀਆਂ ਨੂੰ....

ਨੱਗਰ ਵਸਦੇ, ਖੇੜੇ ਵੱਸਦੇ,
ਬਾਗ-ਬਗੀਚੇ ਖਿੜ ਖਿੜ ਹੱਸਦੇ,
ਨੈਣਾਂ ਵਿਚ ਮਸਤੀ ਦੇ ਡੋਰੇ,

ਚੀਰਾਂ ਵਿਚ ਸੰਧੂਰ-ਅੰਬੀਆਂ ਨੂੰ....

-੯੮-